ਨਵੀਂ ਦਿੱਲੀ, 4 ਜਨਵਰੀ, ਦੇਸ਼ ਕਲਿਕ ਬਿਊਰੋ :
ਹੁਣ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ‘ਤੇ ਖਾਤਾ ਖੋਲ੍ਹਣ ਲਈ ਆਪਣੇ ਮਾਪਿਆਂ ਦੀ ਸਹਿਮਤੀ ਲੈਣੀ ਪਵੇਗੀ। ਇਸ ਦੇ ਲਈ ਕੇਂਦਰ ਸਰਕਾਰ ਨੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ (ਡੀਪੀਡੀਪੀ), 2023 ਦੇ ਤਹਿਤ ਡਰਾਫਟ ਨਿਯਮਾਂ ਨੂੰ ਤਿਆਰ ਕੀਤਾ ਹੈ। ਇਹ ਡਰਾਫਟ ਸ਼ੁੱਕਰਵਾਰ (3 ਜਨਵਰੀ) ਨੂੰ ਜਨਤਾ ਲਈ ਜਾਰੀ ਕੀਤਾ ਗਿਆ ਹੈ।
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਨੋਟੀਫਿਕੇਸ਼ਨ ‘ਚ ਕਿਹਾ ਕਿ ਲੋਕ Mygov.in ‘ਤੇ ਜਾ ਕੇ ਆਪਣੇ ਇਤਰਾਜ਼ ਦਰਜ ਕਰਵਾ ਸਕਦੇ ਹਨ ਅਤੇ ਇਸ ਡਰਾਫਟ ਬਾਰੇ ਸੁਝਾਅ ਵੀ ਦੇ ਸਕਦੇ ਹਨ। 18 ਫਰਵਰੀ ਤੋਂ ਲੋਕਾਂ ਦੇ ਇਤਰਾਜ਼ ਅਤੇ ਸੁਝਾਵਾਂ ‘ਤੇ ਵਿਚਾਰ ਕੀਤਾ ਜਾਵੇਗਾ।
Published on: ਜਨਵਰੀ 4, 2025 9:20 ਪੂਃ ਦੁਃ