ਮਾਂ ਦੇ ਸਸਕਾਰ ਦੌਰਾਨ ਪੁੱਤ ਦੀ ਵੀ ਹੋਈ ਮੌਤ

ਹਰਿਆਣਾ

ਗੁਰੂਗ੍ਰਾਮ, 4 ਜਨਵਰੀ: ਦੇਸ਼ ਕਲਿੱਕ ਬਿਓਰੋ
ਹਰਿਆਣਾ ਦੇ ਗੁਰੂਗ੍ਰਾਮ ਦੇ ਸੋਹਨਾ ਵਿਖੇ ਆਪਣੀ ਮਾਂ ਦਾ ਅੰਤਿਮ ਸਸਕਾਰ ਕਰ ਰਿਹਾ ਪੁੱਤ ਚੱਕਰ ਖਾ ਕੇ ਹੇਠਾਂ ਡਿੱਗ ਗਿਆ। ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਇੱਥੇ ਮਾਂ-ਪੁੱਤ ਦੀ ਕੁਝ ਘੰਟਿਆਂ ਅੰਦਰ ਹੀ ਮੌਤ ਹੋ ਗਈ। ਮਾਂ ਤੋਂ ਬਾਅਦ ਪੁੱਤਰ ਦਾ ਵੀ ਸਸਕਾਰ ਕੀਤਾ ਗਿਆ।
ਇਹ ਮਾਮਲਾ ਗੁਰੂਗ੍ਰਾਮ ਦੇ ਸੋਹਨਾ ਦਾ ਹੈ। ਮਾਂ ਦੇ ਅੰਤਿਮ ਸਸਕਾਰ ਦੌਰਾਨ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਵਿੱਚ ਇੱਕੋ ਸਮੇਂ ਦੋ ਮੌਤਾਂ ਹੋਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ ਹੈ। ਸੋਹਨਾ ਪਠਾਣਾਂ ਵਾੜਾ ਦੀ ਨਿਵਾਸੀ 92 ਸਾਲਾ ਧਰਮ ਦੇਵੀ ਦੀ ਮੌਤ ਹੋ ਗਈ ਸੀ।ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪੁੱਤਰ ਸਤੀਸ਼ ਨੂੰ ਅਚਾਨਕ ਛਾਤੀ ‘ਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਬੇਹੋਸ਼ ਹੋ ਗਿਆ। ਇਸ ਦੌਰਾਨ ਸਤੀਸ਼ ਦੇ ਪਰਿਵਾਰ ਵਾਲੇ ਉਸ ਨੂੰ ਗੁਰੂਗ੍ਰਾਮ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।