ਲੁਧਿਆਣਾ, 4 ਜਨਵਰੀ, ਦੇਸ਼ ਕਲਿਕ ਬਿਊਰੋ :
ਸ਼ੇਰਪੁਰ ਚੌਕ ਨੇੜੇ ਇੱਕ ਵਿਦਿਆਰਥਣ ਸ਼ੱਕੀ ਹਾਲਾਤਾਂ ‘ਚ ਪੁਲ ਤੋਂ ਹੇਠਾਂ ਡਿੱਗ ਗਈ। ਉਸ ਦੇ ਡਿੱਗਦੇ ਹੀ ਪੁਲ ਹੇਠਾਂ ਖੜ੍ਹੇ ਲੋਕ ਡਰ ਗਏ ਅਤੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੜਕੀ ਦਾ ਜਬਾੜਾ ਟੁੱਟ ਗਿਆ ਹੈ।
ਜਦੋਂ ਪਰਿਵਾਰ ਵਾਲੇ ਹਸਪਤਾਲ ਪੁੱਜੇ ਤਾਂ ਵਿਦਿਆਰਥਣ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਲੈ ਗਏ। ਉਸ ਦੀਆਂ ਦੋਵੇਂ ਲੱਤਾਂ ਵਿਚ ਵੀ ਫਰੈਕਚਰ ਸੀ ਅਤੇ ਉਸ ਦੇ ਸਰੀਰ ‘ਤੇ ਕਈ ਸੱਟਾਂ ਲੱਗੀਆਂ ਸਨ। ਵਿਦਿਆਰਥਣ NEET ਦੀ ਤਿਆਰੀ ਕਰ ਰਹੀ ਹੈ। ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀ ਉਮਰ 18 ਸਾਲ ਹੈ। ਉਹ 11ਵੀਂ ਜਮਾਤ ਵਿੱਚ ਪੜਦੀ ਹੈ।ਸਿਵਲ ਹਸਪਤਾਲ ਵੱਲੋਂ ਪੁਲੀਸ ਨੂੰ ਸੂਚਨਾ ਭੇਜ ਦਿੱਤੀ ਗਈ ਹੈ।
Published on: ਜਨਵਰੀ 4, 2025 7:28 ਪੂਃ ਦੁਃ