ਅਧਿਆਪਕਾਂ ਤੇ ਮੁਲਾਜ਼ਮਾਂ ਦੀ ਅਣਦੇਖੀ ਸਰਕਾਰ ਨੂੰ ਭਾਰੀ ਪਵੇਗੀ : ਜੀਟੀਯੂ 

ਸਿੱਖਿਆ \ ਤਕਨਾਲੋਜੀ

 ਚਮਕੌਰ ਸਾਹਿਬ / ਮੋਰਿੰਡਾ  5 ਜਨਵਰੀ ( ਭਟੋਆ)

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਘਰ ਅੱਗੇ ਪਿਛਲੇ ਸੈਂਕੜੇ ਦਿਨਾਂ ਤੋਂ ਹੱਕੀ ਮੰਗਾਂ ਲਈ ਸੰਘਰਸ਼ ਤੇ ਬੈਠੇ, ਮਰਨ ਵਰਤੀ ਯੋਧੇ ਅਧਿਆਪਕਾਂ ਨੂੰ ਧੱਕੇ ਨਾਲ ਹਸਪਤਾਲ ਦਾਖਲ ਕਰਵਾਉਣਾ ਮਾਨ ਸਰਕਾਰ ਦਾ ਨਾਦਰਸ਼ਾਹੀ ਵਤੀਰਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਾ ਨੇ ਕਿਹਾ ਕਿ ਪੰਜਾਬ ਅੰਦਰ ਇਨਕਲਾਬੀ ਬਦਲਾਅ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਮਾਨ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਨੂੰ ਧੱਕੇ ਨਾਲ ਦਬਾਉਣ ਨੂੰ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਅਧਿਆਪਕ ਆਗੂ ਨੇ ਕਿਹਾ ਕਿ ਇੱਕ ਪਾਸੇ ਤਾਂ  ਮੁੱਖ ਮੰਤਰੀ ਕਿਸਾਨੀ ਸੰਘਰਸ਼ ਦੇ ਝੰਡਾਬਰਦਾਰ ਡੱਲੇਵਾਲ ਦੇ ਮਰਨ ਵਰਤ ਉੱਤੇ ਕਿਸਾਨ ਪੱਖੀ ਬਿਆਨ ਦਾਗ ਰਹੇ ਹਨ, ਪ੍ਰੰਤੂ ਦੂਸਰੇ ਪਾਸੇ ਉੱਸੇ ਤਰਜ਼ ਤੇ ਆਪਣੀ ਸਰਕਾਰ ਖ਼ਿਲਾਫ਼ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਨੂੰ ਜਬਰੀ ਦਬਾਉਣ ਦੇ ਨਾਦਰਸ਼ਾਹੀ ਰਸਤੇ ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ, ਪੂਰੇ ਸਕੇਲਾਂ  ਤੇ ਪੱਕੀ ਭਰਤੀ,  ਮਹਿੰਗਾਈ ਭੱਤੇ ਸਮੇਤ ਅਨੇਕਾਂ ਬਕਾਏ, ਤਨਖਾਹ ਕਮਿਸ਼ਨ ਦੀਆਂ ਬਕਾਇਆ ਕਿਸ਼ਤਾਂ ਸਮੇਤ ਅਨੇਕਾਂ ਹੋਰ ਮੁਲਾਜ਼ਮ ਮਸਲਿਆਂ ਤੇ ਪਿਛਲੇ ਤਿੰਨ ਸਾਲ ਦੇ ਅਰਸੇ ਦੌਰਾਨ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ  ਕਿਹਾ ਕਿ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਨੇ ਪੱਬਾਂ ਭਾਰ ਹੋਕੇ ਬਦਲਾਅ ਦੇ ਨਾਅਰੇ ਤੇ ਮੋਹਰ ਲਗਾਉਣ ਦੇ ਨਾਲ ਨਾਲ ਮਿੰਨੀ ਸਕੱਤਰੇਤ ਵਿਖੇ ਪਹਿਲੇ ਦਿਨ ਫੁੱਲਾਂ ਦੀ ਵਰਖਾ ਨਾਲ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕੀਤਾ ਸੀ ਪਰ ਮੁੱਖ ਮੰਤਰੀ ਵਲੋਂ ਅਫਸਰਸ਼ਾਹੀ ਨੂੰ ਮੁਲਾਜ਼ਮ ਮਸਲਿਆਂ ਸਬੰਧੀ ਕੋਈ ਵੀ ਮੀਟਿੰਗ ਮੁੱਖ ਮੰਤਰੀ ਪੱਧਰ ਤੇ ਨਿਰਧਾਰਤ ਨਾ ਕਰਨ ਦੀਆਂ ਹਦਾਇਤਾਂ ਦੀਆਂ ਕੰਨਸੋਹਾਂ  ਬਾਹਰ ਆ ਰਹੀਆਂ ਹਨ। ਅਧਿਆਪਕ ਆਗੂ ਨੇ ਸਪੱਸ਼ਟ ਕਿਹਾ ਕਿ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਸੂਬਾਈ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਦੀ ਅਗਵਾਈ ਹੇਠ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਵਲੋਂ ਸਰਕਾਰ ਦੀਆਂ ਅਧਿਆਪਕ , ਮੁਲਾਜ਼ਮ ਤੇ ਲੋਕ  ਮਾਰੂ ਨੀਤੀਆਂ ਤੇ ਲਗਾਤਾਰ ਤਿਰਛੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਲਦੀ ਹੀ ਸਰਕਾਰ  ਦੇ ਮੁਲਾਜ਼ਮ ਤੇ ਲੋਕ ਮਾਰੂ ਵਤੀਰੇ ਖ਼ਿਲਾਫ਼ ਤਿੱਖੇ ਜਨਤਕ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।  

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।