ਖਮਾਣੋ: 5 ਜਨਵਰੀ, ਦੇਸ਼ ਕਲਿੱਕ ਬਿਓਰੋ
ਅਮਰੀਕਾ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਜਤਿੰਦਰ ਸਿੰਘ ਦਾ ਮਾਮੂਲੀ ਝਗੜੇ ਤੋਂ ਬਾਅਦ ਭੂਆ ਦੇ ਪੁੱਤਰ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਹੈ। ਖਮਾਣੋਂ ਦੇ ਪਿੰਡ ਰਿਆ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੰਦੀਪ ਸਿੰਘ ਦੇ ਛੋਟੇ ਭਰਾ ਜਤਿੰਦਰ ਸਿੰਘ ਦੀ ਅਮਰੀਕਾ ਵਿਚ ਉਸਦੇ ਭੂਆ ਦੇ ਮੁੰਡੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਗੁਰਦੁਆਰਾ ਕਮੇਟੀ ਪਿੰਡ ਰਿਆ ਦੇ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਤਿੰਦਰ ਸਿੰਘ ਆਪਣੀ ਪਤਨੀ ਤੇ ਬੇਟੀ ਸਮੇਤ 9 ਸਾਲ ਪਹਿਲਾਂ ਅਮਰੀਕਾ ਗਿਆ ਸੀ।ਉਸ ਦੀ ਭੂਆ ਦਾ ਲੜਕਾ ਵੀ ਉੱਥੇ ਟਰੱਕ ਚਲਾਉਣ ਦਾ ਕੰਮ ਕਰਦਾ ਹੈ। ਬੀਤੇ ਦਿਨੀ ਅਮਰੀਕਾ ‘ਚ ਟਰੱਕਾਂ ਦੇ ਯਾਰਡ ਅੰਦਰ ਕਿਸੇ ਮਾਮੂਲੀ ਗੱਲ ਨੂੰ ਲੈਕੇ ਭੂਆ ਦੇ ਮੁੰਡੇ ਨੇ ਜਤਿੰਦਰ ਸਿੰਘ ਨੂੰ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।
Published on: ਜਨਵਰੀ 5, 2025 1:47 ਬਾਃ ਦੁਃ