ਛੱਤੀਸਗੜ੍ਹ ‘ਚ ਮੁਕਾਬਲੇ ਦੌਰਾਨ 4 ਮਾਓਵਾਦੀ ਢੇਰ, ਇਕ ਜਵਾਨ ਸ਼ਹੀਦ

ਰਾਸ਼ਟਰੀ


ਰਾਏਪੁਰ, 5 ਜਨਵਰੀ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਦਾਂਤੇਵਾੜਾ ਅਤੇ ਨਰਾਇਣਪੁਰ ਜ਼ਿਲ੍ਹਿਆਂ ਦੀ ਸਰਹੱਦ ‘ਤੇ ਅਬੂਝਾਮਦ ਦੇ ਜੰਗਲ ਵਿੱਚ ਸ਼ਨੀਵਾਰ ਦੇਰ ਰਾਤ ਪੁਲਿਸ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਡੀਆਰਜੀ ਜਵਾਨ ਹੈੱਡ ਕਾਂਸਟੇਬਲ ਸੰਨੂ ਕਰਮ ਸ਼ਹੀਦ ਹੋ ਗਿਆ। ਇਸ ਦੇ ਨਾਲ ਹੀ ਜਵਾਨਾਂ ਨੇ 4 ਮਾਓਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ।
ਸ਼ਹੀਦ ਸਨੂ ਕਰਮ ਇੱਕ ਆਤਮ ਸਮਰਪਣ ਕੀਤਾ ਨਕਸਲੀ ਸੀ। ਕੁਝ ਸਾਲ ਪਹਿਲਾਂ ਉਹ ਨਕਸਲਵਾਦ ਛੱਡ ਕੇ ਪੁਲਿਸ ‘ਚ ਭਰਤੀ ਹੋ ਗਿਆ ਸੀ, ਜਿੱਥੇ ਉਹ ਦਾਂਤੇਵਾੜਾ ‘ਚ ਤਾਇਨਾਤ ਸੀ। ਤਲਾਸ਼ੀ ਦੌਰਾਨ ਜਵਾਨਾਂ ਨੇ ਮੌਕੇ ਤੋਂ ਸਾਰੇ ਨਕਸਲੀਆਂ ਦੀਆਂ ਲਾਸ਼ਾਂ ਅਤੇ ਏਕੇ 47, ਐਸਐਲਆਰ ਵਰਗੇ ਹਥਿਆਰ ਬਰਾਮਦ ਕੀਤੇ। ਇਸ ਗੱਲ ਦੀ ਪੁਸ਼ਟੀ ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੇਰ ਰਾਤ 4 ਜ਼ਿਲਿਆਂ ਦੇ 1 ਹਜ਼ਾਰ ਜਵਾਨਾਂ ਨੇ ਨਕਸਲੀਆਂ ਦੇ ਕੋਰ ਖੇਤਰ ਨੂੰ ਘੇਰ ਲਿਆ ਸੀ। ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਇਸ ਆਪਰੇਸ਼ਨ ਵਿੱਚ ਦਾਂਤੇਵਾੜਾ, ਨਰਾਇਣਪੁਰ, ਕੋਂਡਗਾਓਂ ਅਤੇ ਬਸਤਰ ਜ਼ਿਲ੍ਹਿਆਂ ਤੋਂ ਡੀਆਰਜੀ ਅਤੇ ਐਸਟੀਐਫ ਦੀਆਂ ਟੀਮਾਂ ਭੇਜੀਆਂ ਗਈਆਂ ਸਨ। ਜਵਾਨ ਅਜੇ ਵੀ ਮੌਕੇ ‘ਤੇ ਮੌਜੂਦ ਹਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।