ਮੋਰਿੰਡਾ 5 ਜਨਵਰੀ ( ਭਟੋਆ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲਾ ਰੋਪੜ ਦੀ ਮੀਟਿੰਗ ਜਿਲਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼ਹੀਦ ਗੰਜ ਮੋਰਿੰਡਾ ਵਿਖੇ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਿਲਾ ਜੁਆਇੰਟ ਸਕੱਤਰ ਜਨਰਲ ਹਰਿੰਦਰ ਸਿੰਘ ਕਾਕਾ ਜਟਾਣਾ ਸਰਪੰਚ ਅਤੇ ਬਲਾਕ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਕਾਈਨੌਰ ਨੇ ਦੱਸਿਆ ਕਿ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਟੋਹਾਣਾ ਅਤੇ ਖਨੌਰੀ ਮਹਾ ਪੰਚਾਇਤ ਵਿੱਚ ਜਾ ਰਹੇ ਵਰਕਰ ਬੀਬੀਆਂ ਸਮੇਤ ਹਾਦਸੇ ਵਿੱਚ ਹੋਈਆਂ ਮੌਤਾਂ ਤੇ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਦਿੱਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿਰਤਕ ਪਰਿਵਾਰਾਂ ਨੂੰ ਘੱਟੋ ਘੱਟ 10 10 ਲੱਖ ਰੁਪਏ ਅਤੇ ਪਿੱਛੇ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਤੁਰੰਤ ਕਿਸਾਨੀ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਮੌਕੇ ਜੋ ਕਿ ਮੋਗਾ ਮਹਾ ਪੰਚਾਇਤ ਵੀ ਸ਼ੰਬੂ ਅਤੇ ਖਨੌਰੀ ਤੇ ਬੈਠੇ ਅਤੇ ਸਮੁੱਚੀਆਂ ਕਿਸਾਨੀ ਮੰਗਾਂ ਵੱਲ ਸਰਕਾਰ ਦਾ ਧਿਆਨ ਦਬਾਉਣ ਲਈ ਕੀਤੀ ਜਾ ਰਹੀ ਹੈ ਉਸ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਮੋਰਿੰਡਾ ਪ੍ਰਧਾਨ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਕਿਸਾਨਾਂ ਨੂੰ ਮੋਗਾ ਰੈਲੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਆ ਉਹਨਾਂ ਕਿਹਾ ਕਿ ਮੋਗਾ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਮੋਰਿੰਡਾ ਤੋਂ9 ਜਨਵਰੀ ਨੂੰ ਕਿਸਾਨ 8 ਵਜੇ ਦਾਣਾ ਮੰਡੀ ਮੋਰਿੰਡਾ ਤੋਂ ਕਾਫਲੇ ਦੇ ਰੂਪ ਵਿੱਚ ਸ਼ਾਮਿਲ ਹੋਣ ਲਈ ਜਾਣਗੇ। ਉਹ ਨਾ ਕੇਂਦਰ ਸਰਕਾਰ ਦੀ ਸਖਤ ਅਲੋਚਨਾ ਕੀਤੀ ਜਿਸ ਦੇ ਤਹਿਤ ਕੇਂਦਰ ਸਰਕਾਰ ਚੋਰ ਰਸਤੇ ਰਾਹੀਂ ਜੰਨੇ ਕਾਲੇ ਕਾਨੂੰਨਾਂ ਨੂੰ ਰਾਜ ਸਰਕਾਰਾਂ ਪਾਸ ਲਾਗੂ ਕਰਨ ਲਈ ਖਰੜਾ ਭੇਜ ਰਹੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਧਾਨ ਸਭਾ ਸੈਸ਼ਨ ਸੱਦ ਕੇ ਇਸ ਕਾਲੇ ਕਾਨੂੰਨ ਵਾਲੇ ਖਰੜੇ ਨੂੰ ਰੱਦ ਕਰੇ ਇਸ ਚਾਲ ਤੋਂ ਬਚਣ ਲਈ ਕਿਸਾਨਾਂ ਨੂੰ ਇਕੱਠੇ ਹੋ ਕੇ ਇੱਕ ਮੰਚ ਤੇ ਸਰਕਾਰ ਦਾ ਕਾਰੋਪਰੇਟ ਘਰਾਣਿਆਂ ਨੂੰ ਖੇਤੀ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਦਖਲ ਦੇਣ ਲਈ ਲਾਮਬੰਦ ਹੋਣਾ ਬਹੁਤ ਜਰੂਰੀ ਹੈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਚਾਰ ਸਕੱਤਰ ਅਵਤਾਰ ਸਿੰਘ ਸਹੇੜੀ ਨੇ ਜਿਸ ਕਿਸਾਨਾਂ ਦੇ ਮੋਰਿੰਡਾ ਮੰਡੀ ਵਿੱਚ ਝੋਨੇ ਤੇ ਕੱਟ ਲਾਇਆ ਗਿਆ ਸੀ ਮੀਟਿੰਗ ਵਿੱਚ ਪਹੁੰਚੇ ਪੀੜਤ ਕਿਸਾਨ ਜਿਸ ਵਿੱਚ ਹਰਪਾਲ ਸਿੰਘ ਕਲਾਰਾ ਸੁਖਵਿੰਦਰ ਸਿੰਘ ਦੁਮਣਾ ਅਤੇ ਸੁਵਿੰਦਰ ਸਿੰਘ ਧਨੌਰੀ ਜਿਨਾਂ ਦੇ ਝੋਨੇ ਤੇ ਕੱਟ ਲਾਇਆ ਗਿਆ ਹੈ ਉਹਨਾਂ ਦੇ ਪੈਸੇ ਵਾਪਸ ਕਰਵਾਉਣ ਲਈ ਜਿਲਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਚਾਰ ਪੰਜ ਦਿਨਾਂ ਅੰਦਰ ਪੈਸੇ ਨਾ ਵਾਪਸ ਕੀਤੇ ਤਾਂ ਜਥੇਬੰਦੀ ਅਤੇ ਸੰਯੁਕਤ ਕਿਸਾਨ ਮੋਰਚਾ ਬਲਾਕ ਮੋਰਿੰਡਾ ਵੱਲੋਂ ਕਿਸੇ ਵੀ ਜਿਲਾ ਪੱਧਰ ਦੇ ਅਧਿਕਾਰੀ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਅਜਿਹੇ ਕੱਟ ਕਾਰੋਪਰੇਟ ਘਰਾਣਿਆਂ ਦੀ ਤਰਜ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਰਸ਼ੀਦਪੁਰ ਕੇਹਰ ਸਿੰਘ ਅਮਰਾਲੀ ਮਹਿੰਦਰ ਸਿੰਘ ਰਾਣੀ ਕੁਲਵੰਤ ਸਿੰਘ ਸਲੇਮਪੁਰ ਕਰਨੈਲ ਸਿੰਘ ਡੂਮਛੇੜੀ ਰਣਬੀਰ ਸਿੰਘ ਮੁੰਡੀਆ ਡਹਿਰ ਭੁਪਿੰਦਰ ਸਿੰਘ ਕੁਲਵੰਤ ਸਿੰਘ ਮਨਦੀਪ ਸਿੰਘ ਮੰਡੀਆਂ ਕੇਵਲ ਸਿੰਘ ਓਇਦ ਗੁਰਦੀਪ ਸਿੰਘ ਭੁਪਿੰਦਰ ਸਿੰਘ ਸੁਰਜੀਤ ਸਿੰਘ ਰਸੂਲਪੁਰ ਨਿਰਮਲ ਸਿੰਘ ਮੜੌਲੀ ਸੰਤੋਖ ਸਿੰਘ ਕਲੇੜੀ ਹਰਪਾਲ ਸਿੰਘ ਚਲਾਕੀ ਰਵਿੰਦਰ ਸਿੰਘ ਮਾਨਖੇੜੀ ਜਸਵੰਤ ਸਿੰਘ ਦਤਾਰਪੁਰ ਸਰਪੰਚ ਬਲਦੇਵ ਸਿੰਘ ਮਾਜਰੀ ਨਿਰਮਲ ਸਿੰਘ ਚਰਨ ਸਿੰਘ ਗਲੋਬਲ ਇਨਕਲੇਵ ਮੋਰਿੰਡਾ ਸੁਖਜੰਟ ਸਿੰਘ ਕੋਟਲੀ ਜੋਗਿੰਦਰ ਸਿੰਘ ਬੰਗੀਆਂ ਰਘਬੀਰ ਸਿੰਘ ਰਣਧੀਰ ਸਿੰਘ ਗੁਰਪਾਲ ਸਿੰਘ ਕਾਈਨੌਰ ਮੇਜਰ ਸਿੰਘ ਮਨਜੀਤ ਸਿੰਘ ਚਕਲਾ ਪਰਮਜੀਤ ਸਿੰਘ ਮਨਪ੍ਰੀਤ ਸਿੰਘ ਲੁਠੇੜੀ ਪਰਮਜੀਤ ਸਿੰਘ ਭਾਗ ਸਿੰਘ ਕਰਨੈਲ ਸਿੰਘ ਕਾਂਝਲਾ ਬਲਜੀਤ ਸਿੰਘ ਧਰਮ ਸਿੰਘ ਢੋਲਣ ਮਾਜਰਾ ਆਦਿ ਹਾਜ਼ਰ ਸਨ।