ਰਾਮਪੁਰਾਫੂਲ: 5 ਜਨਵਰੀ, ਦੇਸ਼ ਕਲਿੱਕ ਬਿਓਰੋ
ਅੱਜ ਲੋਕ ਸੰਗਰਾਮ ਮੋਰਚਾ ਨੇ ਐਨਆਈਏ ਦੇ ਚੱਲ ਰਹੇ ਛਾਪਿਆਂ ਬਾਰੇ ਰਾਮਪੁਰਾਫੂਲ ਵਿਖੇ ਸੂਬਾਈ ਮੀਟਿੰਗ ਕੀਤੀ। ਲੋਕ ਸੰਗਰਾਮ ਮੋਰਚੇ ਦੇ ਸੀਨੀਅਰ ਮੀਤ ਪ੍ਰਧਾਨ ਰਜੇਸ਼ ਮਲਹੋਤਰਾ ਨੇ ਇਸ ਸਬੰਧੀ ਇੱਕ ਪੇਪਰ ਪੜ੍ਹਿਆ,ਜਿਸ ਤੇ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ l ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ, ਬੀ ਕੇ ਯੂ ਕ੍ਰਾਂਤੀਕਾਰੀ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਅਤੇ ਜਰਨੈਲ ਸਿੰਘ ਕਾਲੇਕੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾ,ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਸਕੱਤਰ ਅੰਗਰੇਜ਼ ਸਿੰਘ, ਲੋਕ ਸੰਗਰਾਮ ਮੋਰਚੇ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਤੇ ਜਨਰਲ ਸਕੱਤਰ ਸੁਖਮੰਦਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਨੇ ਤਹਿ ਕੀਤਾ ਕਿ ਜੇ ਕਿਸੇ ਦੇ ਘਰ ਐਨਆਈਏ ਦਾ ਛਾਪਾ ਪੈਂਦਾ ਹੈ ਤਾਂ ਉੱਥੇ ਵੱਧ ਤੋਂ ਵੱਧ ਗਿਣਤੀ ਚ ਪਹੁੰਚ ਕੇ ਵਿਰੋਧ ਕਰਨਾ ਚਾਹੀਦਾ ਹੈ। ਲੋਕਾਂ ਨੂੰ ਜਾਗਰਿਤ ਕਰਨ ਲਈ ਵੱਖ ਵੱਖ ਇਲਾਕਿਆਂ ਦੇ ਵਿੱਚ ਕਨਵੈਂਸ਼ਨਾਂ ਕੀਤੀਆਂ ਜਾਣਗੀਆਂ ਹਨ। ਕਨੂੰਨੀ ਚਾਰਾਜੋਈ ਕਰਨ ਦੀ ਤਿਆਰੀ ਲਈ ਫੰਡ ਮੁਹਿਮ ਚਲਾਉਣੀ ਚਾਹੀਦੀ ਹੈ ਤੇ ਇਕੱਠਾ ਕੀਤਾ ਫੰਡ ਸਿਰਫ ਐਨ ਆਈ ਏ ਦੇ ਕੇਸਾਂ ਲਈ ਹੀ ਵਰਤਿਆ ਜਾਵੇਗਾ l ਪਾਸ ਕੀਤੇ ਗਏ ਮਤਿਆਂ ਵਿੱਚ ਐਨ ਆਈ ਏ ਨੂੰ ਰੱਦ ਕਰਨ,ਗ੍ਰਿਫਤਾਰ ਵਿਅਕਤੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਨ, ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਮੰਗਾਂ ਤੇ ਫੌਰੀ ਗੱਲਬਾਤ ਸ਼ੁਰੂ ਕਰਨ ਅਤੇ ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਅਧੀਨ ਕਰਨਾ ਦੀ ਮੰਗ ਕੀਤੀ ਗਈ l ਬੀਕੇਯੂ ਦੇ ਜਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਦੀ ਅਗਵਾਈ ਵਿੱਚ ਲੋਕਲ ਟੀਮ ਨੇ ਰੋਟੀ ਚਾਹ ਦਾ ਬਹੁਤ ਵਧੀਆ ਪ੍ਰਬੰਧ ਕੀਤਾ।