ਫਰੀਦਕੋਟ, 5 ਜਨਵਰੀ, ਦੇਸ਼ ਕਲਿਕ ਬਿਊਰੋ:
ਕੇਂਦਰੀ ਜਾਂਚ ਏਜੰਸੀ ਐੱਨਆਈਏ ਨੇ ਡੇਰਾ ਸਿਰਸਾ ਦੇ ਪ੍ਰੇਮੀ ਪ੍ਰਦੀਪ ਕੁਮਾਰ ਕਟਾਰੀਆ ਦੇ ਕੋਟਕਪੂਰਾ ਕਤਲ ਮਾਮਲੇ ਸੰਬੰਧੀ ਅਸਲ ਰਿਕਾਰਡ ਦਿੱਲੀ ਵਿੱਚ ਸਥਿੱਤ ਵਿਸ਼ੇਸ਼ ਅਦਾਲਤ ਵਿੱਚ ਤਬਦੀਲ ਕਰਨ ਲਈ ਜ਼ਿਲ੍ਹਾ ਅਦਾਲਤ ਫਰੀਦਕੋਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਐੱਨਆਈਏ ਨੇ ਦਰਸਾਇਆ ਹੈ ਕਿ ਇਸ ਕਤਲ ਕਾਂਡ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਅਤੇ ਕਾਲਾ ਜਠੇੜੀ ਦੀ ਭੂਮਿਕਾ ਸਪੱਸ਼ਟ ਹੋਈ ਹੈ। ਦਿੱਲੀ ਦੀ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਇਸੇ ਗੈਂਗਸਟਰ ਗਰੁੱਪ ਦੇ ਵਿਰੁੱਧ ਹੋਰ ਇੱਕ ਮਾਮਲੇ ਲਈ ਰਿਕਾਰਡ ਦੀ ਲੋੜ ਹੈ।
ਵਧੀਕ ਜਿਲਾ ਅਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਨੇ ਸੂਬਾ ਸਰਕਾਰ ਨੂੰ ਇਸ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ।
2022 ਵਿੱਚ ਵਾਪਰਿਆ ਇਹ ਕਤਲ ਕਾਂਡ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ। ਡੇਰਾ ਪ੍ਰੇਮੀ ਪ੍ਰਦੀਪ ਕਟਾਰੀਆ ਦੇ ਕਤਲ ਨੂੰ ਬਰਗਾੜੀ ਬੇਅਦਬੀ ਮਾਮਲੇ ਨਾਲ ਜੋੜਿਆ ਜਾਂਦਾ ਹੈ, ਜਿਸ ਵਿੱਚ ਕਈ ਗੈਂਗਸਟਰਾਂ ਦੇ ਕਥਿਤ ਰੋਲ ਸਾਹਮਣੇ ਆਏ ਹਨ।
NIA ਨੇ ਡੇਰਾ ਪ੍ਰੇਮੀ ਪ੍ਰਦੀਪ ਕਟਾਰੀਆ ਕਤਲ ਮਾਮਲੇ ‘ਚ ਲਾਰੈਂਸ ਗੈਂਗ ਦਾ ਰਿਕਾਰਡ ਮੰਗਿਆ