ਗਾਂਧੀਨਗਰ, 5 ਜਨਵਰੀ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਪੋਰਬੰਦਰ ‘ਚ ਅੱਜ ਐਤਵਾਰ ਦੁਪਹਿਰ ਨੂੰ ਕੋਸਟ ਗਾਰਡ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਕੋਸਟ ਗਾਰਡ ਏਅਰ ਇਨਕਲੇਵ ਯਾਨੀ ਹਵਾਈ ਅੱਡੇ ‘ਤੇ ਵਾਪਰਿਆ।
ਜਾਣਕਾਰੀ ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ 12 ਵਜੇ ਵਾਪਰਿਆ। ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ।
ਜਿਕਰਯੋਗ ਹੈ ਕਿ ਪਿਛਲੇ ਸਾਲ ਵੀ 2 ਸਤੰਬਰ ਨੂੰ ਭਾਰਤੀ ਤੱਟ ਰੱਖਿਅਕ (ਆਈਸੀਜੀ) ਦਾ ਐਡਵਾਂਸਡ ਲਾਈਟ ਹੈਲੀਕਾਪਟਰ (ਧਰੁਵ) ਪੋਰਬੰਦਰ ਤੱਟ ਨੇੜੇ ਅਰਬ ਸਾਗਰ ਵਿੱਚ ਡਿੱਗ ਗਿਆ ਸੀ। ਇਸ ਦੌਰਾਨ ਹੈਲੀਕਾਪਟਰ ਵਿੱਚ ਸਵਾਰ ਚਾਰ ਅਮਲੇ ਦੇ ਮੈਂਬਰਾਂ ਵਿੱਚੋਂ ਇੱਕ ਨੂੰ ਬਚਾਅ ਲਿਆ ਗਿਆ ਸੀ , ਜਦੋਂ ਕਿ ਤਿੰਨ ਕਰੂ ਮੈਂਬਰ ਲਾਪਤਾ ਹੋ ਗਏ ਸਨ।
Published on: ਜਨਵਰੀ 5, 2025 1:52 ਬਾਃ ਦੁਃ