ਚੰਡੀਗੜ੍ਹ ਦੇ ਸੈਕਟਰ 17 ‘ਚ ਬਹੁ ਮੰਜ਼ਿਲਾ ਇਮਾਰਤ ਡਿੱਗੀ
ਚੰਡੀਗੜ੍ਹ, 6 ਜਨਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੋਮਵਾਰ ਸਵੇਰੇ 7 ਵਜੇ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗ ਗਈ। ਇਹ ਇਮਾਰਤ ਕਾਫੀ ਸਮੇਂ ਤੋਂ ਖਾਲੀ ਪਈ ਸੀ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਸ਼ਾਸਨਿਕ ਅਧਿਕਾਰੀ ਖੁਦ ਮੌਕੇ ‘ਤੇ ਮੌਜੂਦ ਹਨ। ਬਿਲਡਿੰਗ ਦੇ ਨੇੜੇ ਹੀ ਡੀਸੀ ਦਫਤਰ ਅਤੇ ਮਸ਼ਹੂਰ ਸ਼ੋਅਰੂਮ ਸਥਿਤ ਹਨ।
ਇਹ ਇਮਾਰਤ ਸ਼ਹਿਰ ਦੇ ਪ੍ਰਮੁੱਖ ਸਥਾਨ ‘ਤੇ ਸਥਿਤ ਹੈ। ਹਾਲਾਂਕਿ ਲੋਕਾਂ ਮੁਤਾਬਕ ਜਦੋਂ ਇਹ ਇਮਾਰਤ ਡਿੱਗੀ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਧਮਾਕਾ ਹੋ ਗਿਆ ਹੋਵੇ। ਕੁਝ ਸਮੇਂ ਲਈ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਦੇ ਨੇੜੇ ਹੀ ਮਹਿਫਿਲ ਹੋਟਲ ਹੈ।