ਨਕਸਲੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ‘ਚ ਕੀਤਾ ਧਮਾਕਾ, 8 ਜਵਾਨ ਸ਼ਹੀਦ

ਰਾਸ਼ਟਰੀ

ਨਕਸਲੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ‘ਚ ਕੀਤਾ ਧਮਾਕਾ, 8 ਜਵਾਨ ਸ਼ਹੀਦ
ਰਾਏਪੁਰ, 6 ਜਨਵਰੀ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਜਵਾਨਾਂ ਨੂੰ ਲੈ ਕੇ ਜਾ ਰਹੇ ਵਾਹਨ ਨੂੰ ਉਡਾ ਦਿੱਤਾ।ਇਸ ਹਮਲੇ ਵਿੱਚ ਦਾਂਤੇਵਾੜਾ ਡੀਆਰਜੀ ਦੇ 8 ਜਵਾਨ ਸ਼ਹੀਦ ਹੋ ਗਏ ਹਨ। ਇੱਕ ਡਰਾਈਵਰ ਦੀ ਵੀ ਮੌਤ ਹੋ ਗਈ ਹੈ। ਬਸਤਰ ਰੇਂਜ ਦੇ ਆਈਜੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਆਈਜੀ ਬਸਤਰ ਰੇਂਜ ਸੁੰਦਰਰਾਜ ਪੀ ਨੇ ਦੱਸਿਆ ਕਿ ਬੀਜਾਪੁਰ ਤੋਂ ਸੰਯੁਕਤ ਅਪਰੇਸ਼ਨ ਪਾਰਟੀ ਆਪਰੇਸ਼ਨ ਤੋਂ ਬਾਅਦ ਵਾਪਸ ਪਰਤ ਰਹੀ ਸੀ। ਸੋਮਵਾਰ ਦੁਪਹਿਰ ਕਰੀਬ 2:15 ਵਜੇ ਪਿੰਡ ਅੰਬੇਲੀ ਨੇੜੇ ਨਕਸਲੀਆਂ ਨੇ ਆਈਈਡੀ ਧਮਾਕਾ ਕੀਤਾ।
ਜਿਕਰਯੋਗ ਹੈ ਕਿ ਸ਼ਨੀਵਾਰ ਦੇਰ ਰਾਤ ਇੱਕ ਡੀਆਰਜੀ ਜਵਾਨ, ਹੈੱਡ ਕਾਂਸਟੇਬਲ ਸਨੂ ਕਰਮ, ਅਬੂਝਮਾਦ ਦੇ ਜੰਗਲ ਵਿੱਚ ਇੱਕ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਜਵਾਨਾਂ ਨੇ ਇੱਕ ਮਹਿਲਾ ਨਕਸਲੀ ਸਮੇਤ 5 ਮਾਓਵਾਦੀਆਂ ਨੂੰ ਵੀ ਮਾਰ ਮੁਕਾਇਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।