ਪੰਥ ਦੇ ਮੌਜੂਦਾ ਹਾਲਾਤਾਂ ਲਈ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਰਿਵਾਰ ਜ਼ਿੰਮੇਵਾਰ: ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ
ਮੋਰਿੰਡਾ 6 ਜਨਵਰੀ ( ਭਟੋਆ)
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਪੰਥ ਦੇ ਮੌਜੂਦਾ ਹਾਲਾਤਾਂ ਲਈ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਪਰਿਵਾਰ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਇਆ ਹੈ ਜਿਨ੍ਹਾਂ ਦੀਆਂ ਨਿੱਜੀ ਲਾਲਸਾਵਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਘਾਰ ਆਇਆ ਹੈ ਉੱਥੇ ਹੀ ਪੰਥ ਦੀਆਂ ਸਿਰਮੌਰ ਸੰਸਥਾਵਾਂ ਦੇ ਮਾਣ ਸਤਿਕਾਰ ਨੂੰ ਠੇਸ ਪੁੱਜੀ ਇਸ ਲਈ ਸਿੱਖਾਂ ਨੂੰ ਇਸ ਪਰਿਵਾਰ ਦਾ ਖਹਿੜਾ ਛੱਡ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਉਪਰੋਕਤ ਪ੍ਰਗਟਾਵਾ
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਮੋਰਿੰਡਾ ਵਿਖੇ ਯੂਥ ਆਗੂ ਗੁਰਵਿੰਦਰ ਸਿੰਘ ਡੂੰਘੀ ਵੱਲੋਂ ਖੋਲੇ ਗਏ ਗੁਰਵਿੰਦਰ ਸਿੰਘ ਡੂਮਛੇੜੀ ਵੱਲੋਂ ਖੋਲੇ ਗਏ ਵਾਇਲਡ ਵੀਨ ਕੈਫੇ ਦੇ ਉਦਘਾਟਨ ਵਿੱਚ ਸ਼ਾਮਿਲ ਹੋਣ ਉਪਰਾਮਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਕੇਂਦਰ ਸਰਕਾਰ ਨਾਲ ਮਿਲੀ ਭੁਗਤ ਸਦਕਾ ਹੀ ਕੇਂਦਰ ਸਰਕਾਰ ਵੱਲੋਂ ਪਿਛਲੇ 14 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਪ੍ਰੰਤੂ ਹੁਣ ਸਿੱਖਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਅਤੇ ਆਸ ਹੈ ਕਿ ਚੋਣਾਂ ਜਲਦੀ ਹੋਣਗੀਆਂ ਉਹਨਾਂ ਦੱਸਿਆ ਕਿ ਪੰਥਕ ਅਕਾਲੀ ਲਹਿਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ ਅਤੇ ਇਮਾਨਦਾਰ ਤੇ ਸਾਫ ਦਿੱਖ ਵਾਲੇ ਉਮੀਦਵਾਰ ਖੜੇ ਕੀਤੇ ਜਾਣਗੇ , ਅਤੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਨੁਸਾਰ ਚਲਾਇਆ ਜਾਵੇਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਸਿੱਖ ਸੰਸਥਾਵਾਂ ਦੇ ਮਾਣ ਸਤਿਕਾਰ ਨੂੰ ਬਹਾਲ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਮੌਜੂਦਾ ਨਿਜ਼ਾਮ ਨੂੰ ਭਰਿਸ਼ਟ ਦੱਸਦੇ ਆਂ ਸਾਬਕਾ ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਦੇਗ ਬਣਾਉਣ ਲਈ ਵਰਤਿਆ ਜਾਣ ਵਾਲਾ ਦੇਸੀ ਘੀ ਪੰਜਾਬ ਦੇ ਬੇਰਕਾ ਮਿਲਕ ਪਲਾਂਟ ਤੋਂ ਨਾਂ ਲੈ ਕੇ ਸਿਰਫ ਕਮਿਸ਼ਨ ਖਾਣ ਦੀ ਖਾਤਰ ਮੱਧ ਪ੍ਰਦੇਸ਼ ਉਹ ਮਹਿੰਗੇ ਭਾਅ ਤੇ ਖਰੀਦਿਆ ਜਾ ਰਿਹਾ ਹੈ ਜਿਹੜਾ ਕਿ ਭਾਰ ਵਿੱਚ ਵੀ ਘੱਟ ਨਿਕਲ ਰਿਹਾ ਹੈ ਧਰਮ ਪਰਿਵਰਤਨ ਸਬੰਧੀ ਗੱਲ ਕਰਦੇ ਆਂ ਸਾਬਕਾ ਜਥੇਦਾਰ ਨੇ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਤੌਰ ਤੇ ਜਿਵੇਂ ਠਹਿਰਾਇਆ ਅਤੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਦੇ ਕਾਲਜ ਵਿੱਚ ਐਮਬੀਬੀਐਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਤੋਂ 85 ਲੱਖ ਰੁਪਏ ਪੰਜ ਸਾਲਾਂ ਦੀ ਫੀਸ ਵਸੂਲੀ ਜਾ ਰਹੀ ਹੈ ਜਦ ਕਿ ਸੀਐਮਸੀ ਕਾਲਜ ਲੁਧਿਆਣਾ ਵੱਲੋਂ ਈਸਾਈ ਵਿਦਿਆਰਥੀਆਂ ਤੋਂ 45 ਲੱਖ ਰੁਪਏ ਵਸੂਲ ਕੇ ਇਹ ਡਿਗਰੀ ਕਰਵਾਈ ਜਾ ਰਹੀ ਹੈ, ਜਿਸ ਕਾਰਨ ਗਰੀਬ ਪਰਿਵਾਰ ਈਸਾਈ ਧਰਮ ਅਪਣਾ ਰਹੇ ਹਨ।
ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਜਮੀਨ ਨੂੰ 90 ਸਾਲਾਂ ਲਈ ਲੀਜ ਤੇ ਲੈਕੇ ਬਾਦਲ ਪਰਿਵਾਰ ਵੱਲੋ ਟਰਸਟ ਬਣਾਕੇ ਸ਼ਾਹਬਾਦ ਮਾਰਕੰਡਾ ਦੀ 24 ਏਕੜ ਜਮੀਨ ਸਮੇਤ ਹੋਰ ਜਾਇਦਾਦ ਹੜੱਪੀ ਗਈ ਹੈ। ਭਾਈ ਰਣਜੀਤ ਸਿੰਘ ਵੱਲੋਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਉੱਤੇ ਹੋਰ ਵੀ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲਗਾਏ ਗਏ ਅਤੇ ਸਿੱਖ ਸੰਗਤ ਨੂੰ ਸਿੱਖ ਸੰਸਥਾਵਾਂ ਨੂੰ ਬਚਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।