ਸ਼੍ਰੀਨਗਰ, 6 ਜਨਵਰੀ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਪਹਾੜੀ ਖੇਤਰਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਤਾਪਮਾਨ ਮਾਈਨਸ ਵਿੱਚ ਹੈ। ਐਤਵਾਰ ਨੂੰ ਸ਼੍ਰੀਨਗਰ ਦਾ ਤਾਪਮਾਨ -2.5 ਡਿਗਰੀ ਸੈਲਸੀਅਸ ਸੀ। ਠੰਡ ਤੋਂ ਬਚਣ ਲਈ ਲੋਕ ਰੂਮ ਹੀਟਰ ਦੀ ਵਰਤੋਂ ਕਰ ਰਹੇ ਹਨ।
ਸ਼੍ਰੀਨਗਰ ਦੇ ਪੰਦਰਥਾਨ ‘ਚ ਰੂਮ ਹੀਟਰ ਕਾਰਨ ਪਤੀ, ਪਤਨੀ ਅਤੇ 3 ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਕਮਰੇ ‘ਚ ਪਈਆਂ ਮਿਲੀਆਂ। ਜਾਂਚ ਵਿੱਚ ਰੂਮ ਹੀਟਰ ਕਾਰਨ ਦਮ ਘੁਟਣ ਦਾ ਖੁਲਾਸਾ ਹੋਇਆ। ਇਸ ਦੇ ਨਾਲ ਹੀ ਸੰਘਣੀ ਧੁੰਦ ਕਾਰਨ ਸ੍ਰੀਨਗਰ ਹਵਾਈ ਅੱਡੇ ‘ਤੇ ਉਡਾਣਾਂ ਦਾ ਸੰਚਾਲਨ ਵੀ ਬੰਦ ਰਿਹਾ।ਅੱਜ ਸੋਮਵਾਰ ਨੂੰ ਵੀ ਇਹੀ ਹਾਲਾਤ ਬਣ ਸਕਦੇ ਹਨ।
Published on: ਜਨਵਰੀ 6, 2025 7:37 ਪੂਃ ਦੁਃ