ਹਲਕਾ ਵਿਧਾਇਕ ਨੇ ਮੋਰਿੰਡਾ ਲੁਧਿਆਣਾ ਸੜਕ ਤੇ ਬ੍ਰਿਟੇਨ ਬ੍ਰਾਂਡ ਦੇ ਵਾਇਲਡ ਬੀਨ ਕੈਫੇ ਦਾ ਉਦਘਾਟਨ ਕੀਤਾ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਵੀ ਹੋਏ ਸ਼ਾਮਲ
ਮੋਰਿੰਡਾ 6 ਜਨਵਰੀ ( ਭਟੋਆ )
ਪੰਜਾਬ ਸਰਕਾਰ ਵੱਲੋਂ ਵਿਦੇਸ਼ੀ ਕਾਰੋਬਾਰੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਬਣਾਈ ਗਈ ਸਰਲ ਅਤੇ ਪਾਰਦਰਸ਼ ਨੀਤੀ ਕਾਰਨ ਹੀ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਵੱਡੀ ਪੱਧਰ ਤੇ ਨਿਵੇਸ਼ ਹੋ ਰਿਹਾ ਹੈ ਜਿਸ ਨਾਲ ਜਿੱਥੇ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ ਉਥੇ ਸਿਤੇ ਤੇ ਅਸਿੱਧੇ ਢੰਗ ਨਾਲ ਬਾਜ਼ਾਰ ਦੀ ਅਰਥਵਿਵਸਥਾ ਵਿੱਚ ਵੀ ਸੁਧਾਰ ਹੋਇਆ ਹੈ।
ਇਹ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਮੋਰਿੰਡਾ ਲੁਧਿਆਣਾ ਸੜਕ ਤੇ ਪਿੰਡ ਕਜੌਲੀ ਨੇੜੇ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਤੇ ਯੂਥ ਆਗੂ ਗੁਰਵਿੰਦਰ ਸਿੰਘ ਡੂਮਛੇੜੀ ਵੱਲੋਂ ਬ੍ਰਿਟੇਨ ਬ੍ਰਾਂਡ ਦੇ ਵਾਇਲਡ ਬੀਨ ਕੈਫੇ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਇਸ ਮੌਕੇ ਤੇ ਉਹਨਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਅਤੇ ਯੂਥ ਆਗੂ ਪਰਮਿੰਦਰ ਸਿੰਘ ਡੂਮਛੇੜੀ ਵੀ ਹਾਜ਼ਰ ਸਨ।
ਡਾਕਟਰ ਚਰਨਜੀਤ ਸਿੰਘ ਨੇ ਕਾਫੀ ਦੇ ਇਸ ਆਊਟਲੈਟ ਲਈ ਗੁਰਵਿੰਦਰ ਸਿੰਘ ਡੂਮਛੇੜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਪੈਟਰੋਲ ਪੰਪ ਤੇ ਤੇਲ ਪਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਇੱਕੋ ਜਗ੍ਹਾ ਤੇ ਖਾਣ ਪੀਣ ਦਾ ਮਿਆਰੀ ਸਮਾਨ ਵੀ ਹਾਸਲ ਹੋ ਸਕੇਗਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦੇਸ਼ੀਂ ਨਿਵੇਸ਼ ਨੂੰ ਉਤਸਾਹਤ ਕਰਨ ਉਪਰੰਤ ਟਾਟਾ ਸਮੇਤ ਜਰਮਨ ਅਤੇ ਬ੍ਰਿਟੇਨ ਦੇ ਕਾਰੋਬਾਰੀਆਂ ਵੱਲੋਂ ਵੀ ਮੋਰਿੰਡਾ ਨੇੜੇ ਆਪੋ ਆਪਣੀਆਂ ਕੰਪਨੀਆਂ ਸ਼ੁਰੂ ਕੀਤੀਆਂ ਗਈਆਂ ਹਨ ਜਿਨਾਂ ਵਿੱਚ 35% ਤੋਂ 50% ਤੱਕ ਇਸ ਹਲਕੇ ਦੇ ਨੌਜਵਾਨ ਨੌਕਰੀ ਕਰ ਰਹੇ ਹਨ। ਜਦਕਿ ਇਹਨਾਂ ਕੰਪਨੀਆਂ ਦੇ ਆਉਣ ਨਾਲ ਜਮੀਨਾਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਉਛਾਲ ਆਇਆ ਹੈ । ਉਹਨਾਂ ਆਸ ਪ੍ਰਗਟ ਕੀਤੀ ਕਿ ਵਾਇਲਡ ਵੀਨ ਕੈਫੇ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ ਆਪਣੇ ਹੋਰ ਆਊਟਲੈਟ ਵੀ ਸਥਾਪਿਤ ਕਰੇਗਾ ਤਾਂ ਜੋ ਸ੍ਰੀ ਚਮਕੌਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮਿਆਰੀ ਕਾਫੀ ਤੇ ਹੋਰ ਕਾਰ ਪਦਾਰਥ ਮਿਲ ਸਕਣ ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰੀ ਕਰਨ ਸਿੰਘ ਡੀਟੀਓ ,ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਸਲੋਮਜਰਾ ,ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਆਪ ਆਗੂ ਵੀਰਦਵਿੰਦਰ ਸਿੰਘ ਬੱਲਾਂ, ਜਥੇਦਾਰ ਤੇਜਪਾਲ ਸਿੰਘ ਕੁਰਾਲੀ ਰਜਿੰਦਰ ਸਿੰਘ ਰਾਜਾ ਚੱਕਲਾਂ, ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਸ੍ਰੀ ਚੰਦ ਪੀਏ, ਤੇਜਿੰਦਰ ਸਿੰਘ ਕਲਾਰਾਂ, ਬਲਦੀਪ ਸਿੰਘ ਸੰਗਤਪੁਰਾ ਹਰਚੰਦ ਸਿੰਘ ਡੂਮਛੇੜੀ ਸਰਪੰਚ ਦਵਿੰਦਰ ਸਿੰਘ ਮਝੈਲ ਡੂਮਛੇੜੀ ਪ੍ਰਹਿਲਾਦ ਸਿੰਘ ਤੇ ਜਗਤਾਰ ਸਿੰਘ ਸਹੇੜੀ ਬਲਾਕ ਪ੍ਰਧਾਨ ਅਤੇ ਬੀਬੀ ਅੰਮ੍ਰਿਤਪਾਲ ਕੌਰ ਨਾਗਰਾ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਦਿ ਵੀ ਹਾਜ਼ਰ ਸਨ।