ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਅਚਾਨਕ ਵਿਗੜੀ
ਢਾਬੀ ਗੁ਼ੱਜਰਾਂ: 6 ਜਨਵਰੀ, ਦੇਸ਼ ਕਲਿੱਕ ਬਿਓਰੋ
ਪਿਛਲੇ 41 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਦੀ ਅੱਜ ਰਾਤ 9 ਵਜੇ ਦੇ ਕਰੀਬ ਹਾਲਤ ਕਾਫੀ ਵਿਗੜ ਗਈ ਅਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ ਸਨ। ਉਨ੍ਹਾ ਦਾ ਬਲ਼ਡ ਪ੍ਰੈਸ਼ਰ ਕਾਫੀ ਘਟ ਗਿਆ ਸੀ। ਉੱਥੇ ਸਥਿਤ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਮਾਲਸ਼ ਕਰਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਾਕਟਰਾਂ ਨੇ ਭਾਵੇਂ ਉਨ੍ਹਾ ਦੀ ਹਾਲਤ ਨੂੰ ਦੇਖਦਿਆਂ ਨੇੜੇ ਹੀ ਇੱਕ ਆਰਜ਼ੀ ਹਪਤਾਲ ਬਣਾਇਆ ਹੋਇਆ ਹੈ ਅਤੇ ਕਿਸੇ ਵੀ ਐਮਰਜੈਂਸੀ ਲਈ ਇੱਕ ਐਂਬੂਲੈਂਸ ਵੀ ਖੜੀ ਹੈ ਪਰ ਉਨ੍ਹਾਂ ਨੂੰ ਇੱਥੋਂ ਡਾਕਰਟਰੀ ਸਹਾਇਤਾ ਲਈ ਕਿਸਾਨ ਨੇਤਾਵਾਂ ਦੀ ਆਗਿਆ ਤੋਂ ਬਿਨਾਂ ਲੈ ਕੇ ਜਾਣਾ ਸੰਭਵ ਨਹੀਂ ਹੈ। ਡੱਲੇਵਾਲ ਨੇ ਆਪਣੀ ਹਾਲਤ ਵਿਗੜਣ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਹਾਈ ਪਾਵਰ ਕਮੇਟੀ ਨਾਲ ਵੀ ਅੱਜ ਗੱਲਬਾਤ ਕੀਤੀ ਸੀ। ਕਮੇਟੀ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਸੀ ਪਰ ਉਨ੍ਹਾ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਕਮੇਟੀ ਮੈਬਰਾਂ ਨੇ ਕਿਹਾ ਸੀ ਕਿ ਉਹ ਆਪਣੀ ਰਿਪੋਰਟ ਸੁਪਰੀਮ ਕੋਰਟ ਵਿੱਚ ਪੇਸ਼ ਕਰ ਦੇਣਗੇ।