7 ਜਨਵਰੀ 1980 ਨੂੰ ਭਾਰਤ ਦੇ ਲੋਕਾਂ ਨੇ ਇਕ ਵਾਰ ਫਿਰ PM ਵਜੋਂ ਦੇਸ਼ ਦੀ ਵਾਂਗਡੋਰ ਇੰਦਰਾ ਗਾਂਧੀ ਨੂੰ ਸੌਂਪ ਦਿੱਤੀ ਸੀ
ਚੰਡੀਗੜ੍ਹ, 7 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 7 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਚਰਚਾ ਕਰਾਂਗੇ 7 ਜਨਵਰੀ ਦੇ ਇਤਿਹਾਸ ਬਾਰੇ :-
- ਅੱਜ ਦੇ ਦਿਨ 2009 ਵਿੱਚ ਆਈਟੀ ਕੰਪਨੀ ਸਤਿਅਮ ਦੇ ਚੇਅਰਮੈਨ ਰਾਮਲੇਂਗਮ ਰਾਜੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
- 2003 ਵਿੱਚ 7 ਜਨਵਰੀ ਨੂੰ ਜਾਪਾਨ ਨੇ ਵਿਕਾਸ ਕਾਰਜਾਂ ਵਿੱਚ ਮਦਦ ਲਈ ਭਾਰਤ ਨੂੰ 900 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।
- ਅੱਜ ਦੇ ਦਿਨ 1999 ਵਿਚ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਖਿਲਾਫ ਮਹਾਦੋਸ਼ ਦੀ ਕਾਰਵਾਈ ਸ਼ੁਰੂ ਹੋਈ ਸੀ।
- 7 ਜਨਵਰੀ 1980 ਨੂੰ ਭਾਰਤ ਦੇ ਲੋਕਾਂ ਨੇ ਇਕ ਵਾਰ ਫਿਰ PM ਵਜੋਂ ਦੇਸ਼ ਦੀ ਵਾਂਗਡੋਰ ਇੰਦਰਾ ਗਾਂਧੀ ਨੂੰ ਸੌਂਪ ਦਿੱਤੀ ਸੀ।
- ਭਾਰਤ ਦੇ ਮਸ਼ਹੂਰ ਸ਼ਤਰੰਜ ਖਿਡਾਰੀ ਕ੍ਰਿਸ਼ਨਨ ਸ਼ਸ਼ੀਕਿਰਨ ਦਾ ਜਨਮ 7 ਜਨਵਰੀ 1981 ਨੂੰ ਹੋਇਆ ਸੀ।
- ਅੱਜ ਦੇ ਦਿਨ 1979 ਵਿੱਚ ਹਿੰਦੀ ਫਿਲਮਾਂ ਦੀ ਅਦਾਕਾਰਾ ਬਿਪਾਸ਼ਾ ਬਾਸੂ ਦਾ ਜਨਮ ਹੋਇਆ ਸੀ।
- ਭਾਰਤੀ ਅਦਾਕਾਰਾ ਸੁਪ੍ਰਿਆ ਪਾਠਕ ਦਾ ਜਨਮ 7 ਜਨਵਰੀ 1961 ਨੂੰ ਹੋਇਆ ਸੀ।
- ਅੱਜ ਦੇ ਦਿਨ 1957 ਵਿੱਚ ਹਿੰਦੀ ਫਿਲਮਾਂ ਦੀ ਅਦਾਕਾਰਾ ਰੀਨਾ ਰਾਏ ਦਾ ਜਨਮ ਹੋਇਆ ਸੀ।
- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭਾਰਤੀ ਬਾਲ ਮਜ਼ਦੂਰੀ ਵਿਰੋਧੀ ਕਾਰਕੁਨ ਸ਼ਾਂਤਾ ਸਿਨਹਾ ਦਾ ਜਨਮ 7 ਜਨਵਰੀ 1950 ਨੂੰ ਹੋਇਆ ਸੀ।
- ਅੱਜ ਦੇ ਦਿਨ 1950 ਵਿੱਚ ਹਿੰਦੀ ਫਿਲਮਾਂ ਦੇ ਕਾਮੇਡੀਅਨ ਜੌਨੀ ਲੀਵਰ ਦਾ ਜਨਮ ਹੋਇਆ ਸੀ।
- ਭਾਰਤੀ ਲੇਖਿਕਾ ਸ਼ੋਭਾ ਡੇ ਦਾ ਜਨਮ 7 ਜਨਵਰੀ 1947 ਨੂੰ ਹੋਇਆ ਸੀ।
- ਅੱਜ ਦੇ ਦਿਨ 1922 ਵਿੱਚ ਫਰਾਂਸੀਸੀ ਬੰਸਰੀ ਵਾਦਕ ਪਿਅਰੇ ਰਾਮਪਾਲ ਦਾ ਜਨਮ ਹੋਇਆ ਸੀ।