ਧੁੰਦ ਕਾਰਨ 400 ਤੋਂ ਵੱਧ ਉਡਾਣਾਂ ਲੇਟ
ਨਵੀਂ ਦਿੱਲੀ, 7 ਜਨਵਰੀ, ਦੇਸ਼ ਕਲਿਕ ਬਿਊਰੋ :
ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਜਾਰੀ ਹੈ।ਨਾਲ ਹੀ ਸੰਘਣੀ ਧੁੰਦ ਵੀ ਪੈ ਰਹੀ ਹੈ। ਸੋਮਵਾਰ ਨੂੰ ਦਿੱਲੀ ‘ਚ ਸੰਘਣੀ ਧੁੰਦ ਛਾਈ ਰਹੀ। ਘੱਟ ਵਿਜ਼ੀਬਿਲਟੀ ਕਾਰਨ 400 ਤੋਂ ਵੱਧ ਉਡਾਣਾਂ ਲੇਟ ਹੋਈਆਂ। ਹਾਲਾਂਕਿ ਇਕ ਵੀ ਫਲਾਈਟ ਨੂੰ ਡਾਇਵਰਟ ਨਹੀਂ ਕੀਤਾ ਗਿਆ।
ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (IGI) ਹਰ ਰੋਜ਼ 1300 ਉਡਾਣਾਂ ਦਾ ਪ੍ਰਬੰਧ ਕਰਦਾ ਹੈ। ਏਅਰਲਾਈਨ ਕੰਪਨੀ ਸਪਾਈਸਜੈੱਟ ਮੁਤਾਬਕ ਅੱਗੇ ਵੀ ਦਿੱਲੀ, ਸ਼੍ਰੀਨਗਰ, ਵਾਰਾਣਸੀ, ਅੰਮ੍ਰਿਤਸਰ ਅਤੇ ਜੰਮੂ ਹਵਾਈ ਅੱਡਿਆਂ ‘ਤੇ ਸਪਾਈਸਜੈੱਟ ਦੀਆਂ ਉਡਾਣਾਂ ‘ਚ ਦੇਰੀ ਹੋ ਸਕਦੀ ਹੈ।
ਇਸੇ ਦੌਰਾਨ ਖਰਾਬ ਮੌਸਮ ਕਾਰਨ ਸ਼੍ਰੀਨਗਰ ਹਵਾਈ ਅੱਡੇ ‘ਤੇ 10 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਮੌਸਮ ਵਿਭਾਗ ਮੁਤਾਬਕ 10 ਜਨਵਰੀ ਤੱਕ ਬਰਫਬਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਸੋਮਵਾਰ ਨੂੰ ਕਸ਼ਮੀਰ ਵਿੱਚ -0.5 ਡਿਗਰੀ ਸੈਲਸੀਅਸ, ਗੁਲਮਰਗ ਵਿੱਚ -4.5 ਡਿਗਰੀ ਸੈਲਸੀਅਸ, ਪਹਿਲਗਾਮ ਵਿੱਚ -1.4 ਡਿਗਰੀ ਸੈਲਸੀਅਸ ਤਾਪਮਾਨ ਸੀ।
Published on: ਜਨਵਰੀ 7, 2025 7:40 ਪੂਃ ਦੁਃ