ਬੀ.ਕੇ.ਯੂ. ਰਾਜੇਵਾਲ ਵੱਲੋਂ 9 ਦੀ ਮੋਗਾ ਕਿਸਾਨ ਮਹਾਂ ਪੰਚਾਇਤ ਸਬੰਧੀ ਮੀਟਿੰਗ
ਮੋਰਿੰਡਾ 7 ਜਨਵਰੀ ਭਟੋਆ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮੋਰਿੰਡਾ ਵਿਖੇ ਹੋਈ। ਜਿਸ ਵਿੱਚ 9 ਜਨਵਰੀ ਨੂੰ ਮੋਗਾ ਵਿਖੇ ਹੋ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਜਰਨੈਲ ਸਿੰਘ ਸਰਹਾਣਾ ਨੇ ਦੱਸਿਆ ਕਿ ਇਸ ਕਿਸਾਨ ਮਹਾਂ ਪੰਚਾਇਤ ਦੀ ਸਫਲਤਾ ਲਈ ਪਿੰਡਾਂ ਵਿੱਚੋ ਕਿਸਾਨਾਂ ਦੀ ਵੱਧ ਤੋ ਵੱਧ ਸ਼ਮੂਲੀਅਤ ਕਰਵਾਉਣ ਲਈ ਵਰਕਰਾਂ ਦੀਆਂ ਪਿੰਡ ਪੱਧਰੀ ਡਿਊਟੀਆਂ ਲਗਾਈਆਂ ਗਈਆਂ। ਜਿਸ ਸਬੰਧੀ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਅਤੇ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਚੱਕਲ ਨੇ ਦੱਸਿਆ ਕਿ 9 ਜਨਵਰੀ ਨੂੰ ਠੀਕ 7 ਵਜੇ ਕਿਸਾਨ ਇਕੱਠੇ ਹੋ ਕੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਬੱਸਾਂ ਤੇ ਕਾਰਾਂ ਰਾਹੀ ਮੋਗੇ ਵੱਲ ਕੂਚ ਕਰਨਗੇ ਤਾਂ ਜੋ ਕਿਸਾਨਾਂ ਦੀਆਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਈਆਂ ਜਾ ਸਕਣ। ਉਹਨਾਂ ਦੱਸਿਆ ਕਿ ਇਹ ਰੈਲੀ ਦੂਜੇ ਕਿਸਾਨ ਸਾਥੀ ਜੋ ਖਨੌਰੀ ਮੋਰਚੇ ਲਾਕੇ ਬੈਠੇ ਹਨ, ਉਨਾ ਦੇ ਹੱਕ ਦੇ ਵਿੱਚ ਹੋ ਰਹੀ ਹੈ ਤਾਂ ਕਿ ਉਹਨਾਂ ਨੂੰ ਸਪੋਰਟ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਮੀਟਿੰਗ ਦਾ ਮੁੱਖ ਏਜੰਡਾ ਕਿਸਾਨਾਂ ਦੀਆਂ ਪਹਿਲਾਂ ਮੰਨੀਆਂ ਜਾ ਚੁੱਕੀਆਂ ਮੁੱਖ ਮੰਗਾਂ ਪੂਰੀਆਂ ਕੀਤੀਆਂ ਜਾਣ। ਉਹਨਾਂ ਕਿਹਾ ਕਿ ਜਿਹੜਾ ਤਿੰਨ ਕਾਨੂੰਨ ਪਹਿਲਾਂ ਰੱਦ ਕੀਤੇ ਸਨ, ਉਨਾਨੂੰ ਵਿੰਗੇ ਟੇਢੇ ਢੰਗ ਨਾਲ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਨੇ ਜਿਹੜਾ ਖਰੜਾ ਭੇਜਿਆ ਹੈ, ਉਹ ਕਿਸਾਨ ਜਥੇਬੰਦੀਆਂ ਵੱਲੋਂ ਮੂਲੋਂ ਹੀ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ‘ਤੇ ਵੀ ਦਬਾਅ ਪਾਇਆ ਜਾ ਰਿਹਾ ਹੈ । ਉਹਨਾਂ ਮੰਗ ਕੀਤੀ ਕਿ ਇਸ ਖਰੜੇ ਨੂੰ ਪੰਜਾਬ ਸਰਕਾਰ ਲਿਖਤੀ ਰੂਪ ‘ਚ ਰੱਦ ਕਰਕੇ ਕੇਂਦਰ ਸਰਕਾਰ ਨੂੰ ਵਾਪਸ ਭੇਜੇ ਤਾਂ ਕਿ ਕੋਈ ਵੀ ਉਹਨਾਂ ਦਾ ਖਰੜਾ ਜਿਹੜਾ ਕਿਸਾਨ ਮਾਰੂ ਨੀਤੀ ਮੰਡੀ ਬੋਰਡ ਦੇ ਸੰਬੰਧੀ ਜਿਹੜਾ ਮੰਡੀਆਂ ਨੂੰ ਖਤਮ ਕਰਨ ਦੇ ਲਈ ਸੈਂਟਰ ਦੀਆਂ ਕੋਝੀਆਂ ਚਾਲਾਂ ਹਨ, ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਚੱਕਲ, ਹਰਬੰਸ ਸਿੰਘ ਦਤਾਰਪੁਰ, ਬਹਾਦਰ ਸਿੰਘ ਖੈਰਪੁਰ, ਅਮਰ ਸਿੰਘ ਕਲਾਰਾਂ, ਦਰਸ਼ਨ ਸਿੰਘ, ਰੱਖਾ ਸਿੰਘ ਦੁਮਣਾ, ਜਸਵੀਰ ਸਿੰਘ, ਬਲਦੀਪ ਸਿੰਘ ਸੰਗਤਪੁਰਾ, ਨਾਗਰ ਸਿੰਘ, ਮਲਕੀਤ ਸਿੰਘ ਚੱਕਲ, ਅਜਾਇਬ ਸਿੰਘ ਮੁੰਡੀਆਂ, ਜਰਨੈਲ ਸਿੰਘ ਸਰਹਾਣਾ, ਦਰਸ਼ਨ ਸਿੰਘ, ਅਮਰ ਸਿੰਘ ਕਲਾਰਾਂ, ਰਜਿੰਦਰ ਸਿੰਘ, ਕੁਲਬੀਰ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।