ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ
ਚੇਤਨਾ ਪਰਖ਼ ਪ੍ਰੀਖਿਆ ‘ਚ ਛਾਏ ਸੀਬਾ ਸਕੂਲ ਦੇ ਵਿਦਿਆਰਥੀ
ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਲਈ ਉਪਰਾਲਾ
ਲਹਿਰਾਗਾਗਾ, 7 ਜਨਵਰੀ, ਦੇਸ਼ ਕਲਿੱਕ ਬਿਓਰੋ
ਤਰਕਸ਼ੀਲ ਸੁਸਾਇਟੀ, ਪੰਜਾਬ ਵੱਲੋਂ ਸੂਬੇ ਭਰ ‘ਚ ਆਯੋਜਿਤ ਕਰਵਾਈ 6ਵੀਂ ‘ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ’ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ 22 ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕਰਦਿਆਂ ਨਾਮਣਾ ਖੱਟਿਆ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਸਿੰਘ ਬਰਾੜ, ਸੁਸਾਇਟੀ ਦੇ ਜੋਨ ਮੁਖੀ ਪਰਮਵੇਦ, ਮਾਸਟਰ ਬਲਬੀਰ ਚੰਦ ਲੌਂਗੋਵਾਲ ਅਤੇ ਹੋਰ ਅਹਿਮ ਸਖ਼ਸ਼ੀਅਤਾਂ ਨੇ ਜੇਤੂ ਵਿਦਿਆਰਥੀਆਂ ਸਹਿਜਨੂਰ ਕੌਰ, ਅਰਸ਼ਦੀਪ ਕੌਰ, ਹਰਜੋਤ ਕੌਰ, ਹਰਨੂਰ ਸਿੰਘ, ਗੁਰਸੀਰਤ ਕੌਰ, ਨਿਸ਼ਠਾ, ਧੰਨਵੀਰ ਸ਼ਰਮਾ, ਆਰੂਸ਼ ਗੋਇਲ, ਏਕਮਜੋਤ ਕੌਰ, ਅਭਿਨੂਰ ਕੌਰ,
ਰਣਜੋਧ ਸਿੰਘ, ਰਵਨੀਤ ਕੌਰ, ਨਵਜੋਤ ਕੌਰ, ਦਿਲਪ੍ਰੀਤ ਕੌਰ, ਪ੍ਰਿਆ ਵਰਮਾ, ਲਵਪ੍ਰੀਤ ਕੌਰ, ਹਰਜੀਤ ਸਿੰਘ, ਹਰਮਨਪ੍ਰੀਤ ਕੌਰ, ਸ਼ੁਭਪ੍ਰੀਤ ਸਿੰਘ, ਮਨਪ੍ਰੀਤ ਕੌਰ, ਹਰਮਨਜੋਤ ਕੌਰ, ਕੋਮਲਪ੍ਰੀਤ ਕੌਰ, ਪ੍ਰੀਖਿਆ ਦੇ ਸਕੂਲ ਇੰਚਾਰਜ ਅਧਿਆਪਕਾਂ ਰਣਦੀਪ ਸੰਗਤਪੁਰਾ ਅਤੇ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ। ਇਸ ਪ੍ਰੀਖਿਆ ਵਿੱਚ ਸਕੂਲ ਦੇ ਕੁੱਲ 226 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਪ੍ਰੀਖਿਆ ਦੌਰਾਨ ਮਿਡਲ ਅਤੇ ਸੈਕੰਡਰੀ ਵਰਗ ਦੇ ਦੋ ਵਰਗ ਬਣਾਏ ਗਏ ਸਨ। ਇਸ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਗਿਆਨ-ਵਿਗਿਆਨ ਅਤੇ ਚਲੰਤ ਮਸਲਿਆਂ ਨਾਲ ਸਬੰਧਿਤ 100 ਪ੍ਰਸ਼ਨ ਪੁੱਛੇ ਗਏ ਸਨ। ਪ੍ਰੀਖਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਵਿਗਿਆਨਕ ਨਜ਼ਰੀਆ ਪੈਦਾ ਕਰਨਾ ਅਤੇ ਤਰਕਸ਼ੀਲ ਸੋਚ ਦਾ ਦਾਇਰਾ ਵਿਸ਼ਾਲ ਕਰਨਾ ਹੈ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਸੁਨੀਤਾ ਨੰਦਾ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਵਿਗਿਆਨਕ ਸੋਚ ਵਿਕਸਤ ਕਰਨ ਦੇ ਅਜਿਹੇ ਉੱਦਮ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵਧਾਈ ਦੀ ਹੱਕਦਾਰ ਹੈ ਤੇ ਉਨ੍ਹਾਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਲਗਾਤਾਰਤਾ ਰੱਖਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ, ਆਧਿਆਪਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਹਰਵਿੰਦਰ ਸਿੰਘ, ਨਰੇਸ਼ ਚੌਧਰੀ, ਆਸ਼ਾ ਗੋਇਲ, ਰੋਹਿਤ ਸ਼ਰਮਾ ਅਤੇ ਸਾਕਸ਼ੀ ਗਰਗ ਮੌਜੂਦ ਸਨ।
ਕੈਪਸ਼ਨ- ਵਿਦਿਆਰਥੀ ਚੇਤਨਾ ਪ੍ਰੀਖਿਆ ‘ਚੋਂ ਜੇਤੂ ਰਹੇ ਸੀਬਾ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾ. ਰਾਜਿੰਦਰਪਾਲ ਸਿੰਘ ਬਰਾੜ, ਮਾਸਟਰ ਪਰਮਵੇਦ ਅਤੇ ਬਲਬੀਰ ਚੰਦ ਲੌਂਗੋਵਾਲ।