ਸੀ ਐਮ ਨਾਲ ਮੀਟਿੰਗ ਦਾ ਮਿਲਿਆ ਭਰੋਸਾ
ਚੰਡੀਗੜ੍ਹ: 7 ਜਨਵਰੀ, ਦੇਸ਼ ਕਲਿੱਕ ਬਿਓਰੋ
ਪਿਛਲੇ ਦੋ ਦਿਨਾ ਤੋਂ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਚੱਲ ਰਿਹਾ ਹੈ। ਜਿਸ ਦੇ ਚਲਦਿਆਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਹੋਇਆ ਸੀ ਅਤੇ ਕਰਮਚਾਰੀ ਜਿਉਂ ਹੀ ਚੰਡੀਗੜ੍ਹ ਵੱਲ ਵਧੇ ਤਾਂ ਭਾਰੀ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ।
ਹੁਣ ਮੁੱਖ ਮੰਤਰੀ ਭਗਵੰਤ ਨਾਲ ਮੀਟਿੰਗ ਤਹਿ ਹੋਣ ਤੋਂ ਬਾਅਦ ਬੱਸ ਕਰਮਚਾਰੀਆਂ ਨੇ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ।ਇਹ ਮੀਟਿੰਗ 15 ਜਨਵਰੀ ਨੂੰ ਮੁੱਖ ਮੰਤਰੀ ਦਫਤਰ ਵਿੱਚ ਹੋਵੇਗੀ। ਹੁਣ ਕੱਲ੍ਹ ਤੋਂ ਸਰਕਾਰੀ ਬੱਸਾਂ ਆਮ ਦੀ ਤਰ੍ਹਾਂ ਹੀ ਚੱਲਣਗੀਆਂ।