ਗੁਰਦਾਸਪੁਰ, 8 ਜਨਵਰੀ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ‘ਚ ਕਾਰ ਅਤੇ ਟਿੱਪਰ ਦੀ ਟੱਕਰ ਹੋ ਗਈ, ਜਿਸ ਦੌਰਾਨ ਕਾਰ ‘ਚ ਸਫਰ ਕਰ ਰਹੇ ਲੈਫਟੀਨੈਂਟ ਕਰਨਲ ਦੀ ਮੌਤ ਹੋ ਗਈ। ਕਰਨਲ ਆਪਣੇ ਬੱਚਿਆਂ ਅਤੇ ਪਤਨੀ ਨੂੰ ਜਲੰਧਰ ਸਥਿਤ ਆਪਣੀ ਰਿਹਾਇਸ਼ ‘ਤੇ ਛੱਡ ਕੇ ਆਪਣੀ ਯੂਨਿਟ ਵਿੱਚ ਵਾਪਸ ਜਾ ਰਿਹਾ ਸੀ। ਇਹ ਹਾਦਸਾ ਕਸਬਾ ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ‘ਤੇ ਤੁਗਲਵਾਲ ਨੇੜੇ ਵਾਪਰਿਆ।
ਲੈਫਟੀਨੈਂਟ ਦੀ ਪਛਾਣ ਗੁਰਮੁਖ ਸਿੰਘ ਵਾਸੀ ਜਾਫਰਵਾਲ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਲੈਫਟੀਨੈਂਟ ਗੁਰਮੁਖ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਸੀ। ਇਸ ਕਾਰਨ ਲੈਫਟੀਨੈਂਟ ਕਰਨਲ ਗੁਰਮੁੱਖ ਸਿੰਘ ਕੁਝ ਦਿਨਾਂ ਤੋਂ ਆਪਣੇ ਪਰਿਵਾਰ ਸਮੇਤ ਪਿੰਡ ਜਾਫਰਵਾਲ ਥਾਣਾ ਧਾਰੀਵਾਲ ਵਿਖੇ ਆਏ ਹੋਏ ਸਨ। ਲੈਫਟੀਨੈਂਟ ਗੁਰਮੁਖ ਆਪਣੇ ਪਿਤਾ ਦੇ ਭੋਗ ‘ਤੇ ਘਰ ਆਏ ਹੋਏ ਸਨ।
Published on: ਜਨਵਰੀ 8, 2025 5:21 ਬਾਃ ਦੁਃ