8 ਜਨਵਰੀ 1790 ਨੂੰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ
ਚੰਡੀਗੜ੍ਹ, 8 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 8 ਜਨਵਰੀ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜ਼ਿਕਰ ਕਰਾਂਗੇ 8 ਜਨਵਰੀ ਦੇ ਇਤਿਹਾਸ ਬਾਰੇ :-
- ਅੱਜ ਦੇ ਦਿਨ 1973 ਵਿਚ ਰੂਸ ਦਾ ਪੁਲਾੜ ਮਿਸ਼ਨ ਲੂਨਾ 21 ਲਾਂਚ ਕੀਤਾ ਗਿਆ ਸੀ।
- 8 ਜਨਵਰੀ 1971 ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫਿਕਾਰ ਅਲੀ ਭੁੱਟੋ ਨੇ ਨੇਤਾ ਸ਼ੇਖ ਮੁਜੀਬੁਰ ਰਹਿਮਾਨ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ ਸੀ।
- ਅੱਜ ਦੇ ਦਿਨ 1952 ਵਿੱਚ ਜਾਰਡਨ ਨੇ ਸੰਵਿਧਾਨ ਅਪਣਾਇਆ ਸੀ।
- 1929 ਵਿਚ 8 ਜਨਵਰੀ ਨੂੰ ਨੀਦਰਲੈਂਡ ਅਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ ਟੈਲੀਫੋਨ ਸੰਪਰਕ ਸਥਾਪਿਤ ਹੋਇਆ ਸੀ।
- ਅੱਜ ਦੇ ਦਿਨ 1889 ਵਿੱਚ ਹਰਮਨ ਹੋਲੇਰਿਥ ਨੂੰ ਪੰਚ ਕਾਰਡ ਟੇਬਲਿੰਗ ਮਸ਼ੀਨ ਦੀ ਕਾਢ ਲਈ ਇੱਕ ਪੇਟੈਂਟ ਪ੍ਰਾਪਤ ਹੋਇਆ ਸੀ।
- 8 ਜਨਵਰੀ 1856 ਨੂੰ ਡਾਕਟਰ ਜੌਹਨ ਵੀਚ ਨੇ ਹਾਈਡਰੇਟਿਡ ਸੋਡੀਅਮ ਬੋਰੇਟ ਦੀ ਖੋਜ ਕੀਤੀ ਸੀ।
- 8 ਜਨਵਰੀ 1790 ਨੂੰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ।
- 8 ਜਨਵਰੀ, 1697 ਨੂੰ ਬਰਤਾਨੀਆ ਵਿਚ ਈਸ਼ਨਿੰਦਾ ਦੇ ਦੋਸ਼ ਵਿਚ ਆਖਰੀ ਵਾਰ ਮੌਤ ਦੀ ਸਜ਼ਾ ਦਿੱਤੀ ਗਈ ਸੀ।
- ਅੱਜ ਦੇ ਦਿਨ 1984 ਵਿੱਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦਾ ਜਨਮ ਹੋਇਆ ਸੀ।
- ਭਾਰਤੀ ਸੰਗੀਤਕਾਰ ਹੈਰਿਸ ਜੈਰਾਜ ਦਾ ਜਨਮ 8 ਜਨਵਰੀ 1975 ਨੂੰ ਹੋਇਆ ਸੀ।
- ਅੱਜ ਦੇ ਦਿਨ 1942 ਵਿਚ ਮਸ਼ਹੂਰ ਬ੍ਰਿਟਿਸ਼ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਦਾ ਜਨਮ ਹੋਇਆ ਸੀ।
- 8 ਜਨਵਰੀ 1938 ਨੂੰ ਮਸ਼ਹੂਰ ਭਾਰਤੀ ਫਿਲਮ ਅਦਾਕਾਰਾ ਨੰਦਾ ਦਾ ਜਨਮ ਹੋਇਆ ਸੀ।
- ਅੱਜ ਦੇ ਦਿਨ 1925 ਵਿੱਚ ਸਾਹਿਤਕਾਰ ਮੋਹਨ ਰਾਕੇਸ਼ ਦਾ ਜਨਮ ਹੋਇਆ ਸੀ।
- ਨਾਵਲਕਾਰ ਆਸ਼ਾਪੂਰਨਾ ਦੇਵੀ ਦਾ ਜਨਮ 8 ਜਨਵਰੀ 1909 ਨੂੰ ਹੋਇਆ ਸੀ।
- ਅੱਜ ਦੇ ਦਿਨ 1908 ਵਿੱਚ ਮਸ਼ਹੂਰ ਭਾਰਤੀ ਅਦਾਕਾਰਾ ਨਿਦਰ ਨਾਦੀਆ ਦਾ ਜਨਮ ਹੋਇਆ ਸੀ।
- ਹਿੰਦੀ ਸਾਹਿਤਕਾਰ ਰਾਮਚੰਦਰ ਵਰਮਾ ਦਾ ਜਨਮ 8 ਜਨਵਰੀ 1890 ਨੂੰ ਹੋਇਆ ਸੀ।