ਆਦਰਸ਼ ਸਕੂਲ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਮੰਨੀਆਂ ਜਾਣ: ਗਲੋਟੀ

ਸਿੱਖਿਆ \ ਤਕਨਾਲੋਜੀ

ਪੰਜਾਬ ਸਰਕਾਰ ਦੀ ਸਬ ਕਮੇਟੀ ਵੱਲੋਂ ਆਦਰਸ਼ ਸਕੂਲਾਂ ਦੇ ਮਸਲੇ ਹੱਲ ਕਰਨ ਦਾ ਅੱਧਾ ਸਮਾਂ ਸਮਾਪਤ: ਜਸਵੀਰ ਸਿੰਘ ਗਲੋਟੀ

ਚੰਡੀਗੜ੍ਹ: 8 ਜਨਵਰੀ , ਦੇਸ਼ ਕਲਿੱਕ ਬਿਓਰੋ

ਆਦਰਸ਼ ਸਕੂਲ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਜਲਦੀ ਮੰਨੇ ਜਾਣ ਦੀ ਮੰਗ ਕਰਦਿਆਂ ਜਥੇਬੰਦੀ ਨੇ ਅਗਲੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।

ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਸੂਬਾ ਮੀਤ ਪ੍ਰਧਾਨ ਮੀਨੂ ਬਾਲਾ ਨੇ ਦੱਸਿਆ ਕਿ 26 ਤਰੀਕ ਨੂੰ ਚੰਡੀਗੜ੍ਹ ਸੈਕਟਰੀਏਟ ਵਿਖੇ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਜਥੇਬੰਦੀ ਦੀ ਮੀਟਿੰਗ ਹੋਈ ਜਿਸ ਵਿੱਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਡੀ. ਜੀ. ਐਸ.ਈ ਪੰਜਾਬ ਉਹ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੀਟਿੰਗ ਵਿੱਚ ਤੈਅ ਹੋਇਆ ਕਿ ਜਲਦੀ ਹੀ ਮੁੱਖ ਮੰਤਰੀ ਪੰਜਾਬ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਕੇ ਇਹਨਾਂ ਸਕੂਲਾਂ ਦੇ ਮਸਲੇ ਹੱਲ ਕੀਤੇ ਜਾਣਗੇ ਤੇ ਅਧਿਆਪਕਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ। ਪਰ ਦਿੱਤੇ ਹੋਏ ਸਮੇਂ ਦਾ ਲਗਭਗ ਅੱਧਾ ਸਮਾਂ ਸਮਾਪਤ ਹੋਣ ਤੇ ਕਿਸੇ ਵੀ ਦਫਤਰ ਅਧਿਕਾਰੀ ਵੱਲੋਂ ਜਥੇਬੰਦੀ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਇਹ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਸਾਹਿਬ ਦੀ ਸਬ ਕਮੇਟੀ ਨਾਲ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਕੋਈ ਮੀਟਿੰਗ ਹੋਈ ਜਾਂ ਨਹੀਂ ਹੋਈ l ਜੇਕਰ ਆਪਣੇ ਦਿੱਤੇ ਹੋਏ ਇਸ ਸਮੇਂ ਤੇ ਪੰਜਾਬ ਸਰਕਾਰ ਆਦਰਸ਼ ਸਕੂਲਾਂ ਦਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮਿਆਂ ਵਿੱਚ ਜਥੇਬੰਦੀ ਵੱਲੋਂ ਸਕੂਲਾਂ ਦੇ ਵਿੱਚ ਕਲਮ ਛੋੜ ਹੜਤਾਲ ਕੀਤੀ ਜਾਵੇਗੀ ਹੋ ਸਕਦਾ ਕਿ ਕੋਈ ਵੱਡੇ ਐਕਸ਼ਨ ਉਲੀਕੇ ਜਾਣ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਹੋਏ ਹਜ਼ਾਰਾਂ ਬੱਚਿਆਂ ਦੇ ਅਤੇ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਭਵਿੱਖ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਆਦਰਸ਼ ਸਕੂਲ ਮੁਲਾਜ਼ਮਾ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣ l ਉਹਨਾਂ ਦਾ ਬਣਦਾ ਹੱਕ ਉਹਨਾਂ ਦੀਆਂ ਤਨਖਾਹਾਂ ਲਾਗੂ ਕਰ ਦਿੱਤੀਆਂ ਜਾਣ l ਜੇਕਰ ਪੰਜਾਬ ਸਰਕਾਰ ਇਹਨਾਂ ਮੰਗਾਂ ਨੂੰ ਅਨਗੌਲਿਆ ਕਰਦੀ ਹੈ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ਜਿਸ ਵਿੱਚ ਕਲਮ ਛੋੜ ਹੜਤਾਲ ਵੀ ਹੋਵੇਗੀ ਸਾਡੇ ਸਕੂਲਾਂ ਤੋਂ ਕੰਮ ਲੈਣ ਵਾਲੇ ਡੀਓਸ ਦਫਤਰਾਂ ਦਾ ਘਰਾਓ ਕੀਤਾ ਜਾਵੇਗਾ ਔਰ ਹੋਰ ਵੀ ਕਈ ਗੁਪਤ ਐਕਸ਼ਨ ਜਥੇਬੰਦੀ ਵੱਲੋਂ ਉਲੀਕੇ ਜਾਣਗੇ l ਜੇਕਰ ਭਵਿੱਖ ਵਿੱਚ ਕੋਈ ਬੱਚਿਆਂ ਦਾ ਜਾਂ ਕਿਸੇ ਅਧਿਆਪਕ ਸਾਹਿਬਾਨ ਦਾ ਨੁਕਸਾਨ ਹੁੰਦਾ ਤਾ ਉਸ ਦੀ ਜਿੰਮੇਵਾਰੀ ਨਰੋਲ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਜਥੇਬੰਦੀ ਦੇ ਆਗੂ ਸਾਥੀ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਸੂਬਾ ਮੀਤ ਪ੍ਰਧਾਨ ਮੀਨੂ ਬਾਲਾ ਸੂਬਾ ਸੀਨੀਅਰ ਸਕੱਤਰ ਅਮਨ ਸ਼ਾਸਤਰੀ ਸੂਬਾ ਮੁੱਖ ਸਲਾਹਕਾਰ ਸੰਦੀਪ ਕੁਮਾਰ ਸੂਬਾ ਸਹਾਈਕ ਸਲਾਹਕਾਰ ਗਗਨ ਮਹਾਜਨ ਸੂਬਾ ਮੀਡੀਆ ਇੰਚਾਰਜ ਗੁਰਜਿੰਦਰ ਰਾਮ ਸੂਬਾ ਪ੍ਰੈੱਸ ਸਕੱਤਰ ਮਨਮੋਹਣ ਸਿੰਘ ਸੂਬਾ ਕਮੇਟੀ ਮੈਂਬਰ ਦੀਪਕ ਕੁਮਾਰ ਗੁਰਜਿੰਦਰ ਸਿੰਘ ਚਾਹਲ ਆਦਿ ਹਾਜ਼ਰ ਸਨ l

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।