ਰਾਜਪੁਰਾ ਵਿਖੇ ਵਿਆਹ ਮੌਕੇ DJ ‘ਤੇ ਭੰਗੜਾ ਪਾਉਂਦੇ ਨੌਜਵਾਨ ਦੀ ਮੌਤ
ਰਾਜਪੁਰਾ, 8 ਜਨਵਰੀ, ਦੇਸ਼ ਕਲਿਕ ਬਿਊਰੋ :
ਰਾਜਪੁਰਾ ਦੇ ਇੱਕ ਨਿੱਜੀ ਰਿਜ਼ੋਰਟ ਵਿੱਚ ਭੰਗੜਾ ਪਾਰਟੀ ਵਿੱਚ ਸ਼ਾਮਲ ਨੌਜਵਾਨ ਦੀ ਡੀਜੇ ‘ਤੇ ਨੱਚਦੇ ਸਮੇਂ ਮੌਤ ਹੋ ਗਈ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨੌਜਵਾਨ ਭੰਗੜਾ ਪਾਉਂਦਾ ਹੋਇਆ ਡਿੱਗਦਾ ਨਜ਼ਰ ਆ ਰਿਹਾ ਹੈ। ਕੁਝ ਸਮੇਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ।
ਉਸ ਦੇ ਸਾਥੀ ਕਲਾਕਾਰਾਂ ਨੇ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਭੰਗੜਾ ਪਾਰਟੀ ਨਾਲ ਕੰਮ ਕਰ ਰਿਹਾ ਸੀ। ਪਰਿਵਾਰ ਮੁਤਾਬਕ ਉਸ ਨੂੰ ਕੋਈ ਬਿਮਾਰੀ ਜਾਂ ਕੋਈ ਹੋਰ ਸਮੱਸਿਆ ਨਹੀਂ ਸੀ। ਮ੍ਰਿਤਕ ਦਾ ਨਾਂ ਬੱਬੂ ਸੀ। ਉਹ ਰਾਜਪੁਰਾ ਦਾ ਰਹਿਣ ਵਾਲਾ ਸੀ।
ਰਾਜਪੁਰਾ ਸਥਿਤ ਇੱਕ ਰਿਜ਼ੋਰਟ ਵਿਖੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਵਿੱਚ ਸਥਾਨਕ ਭੰਗੜਾ ਪਾਰਟੀ ਨੂੰ ਬੁਲਾਇਆ ਗਿਆ ਸੀ। ਵਿਆਹ ‘ਚ ਭੰਗੜਾ ਪਾਰਟੀ ਪ੍ਰੋਗਰਾਮ ਪੇਸ਼ ਕਰ ਰਹੀ ਸੀ। ਬੱਬੂ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ। ਉਸ ਦੇ 2 ਛੋਟੇ ਬੱਚੇ ਹਨ।