ਸਖ਼ਤੀ : ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਵੇਚਣ ਵਾਲਾ ਗ੍ਰਿਫਤਾਰ
ਪਟਿਆਲ਼ਾ, 8 ਜਨਵਰੀ, ਦੇਸ਼ ਕਲਿਕ ਬਿਊਰੋ :
ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੁਲਿਸ ਟੀਮ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ ਪਟਿਆਲਾ ‘ਚ ਇਕ ਵਿਅਕਤੀ ਨੂੰ ਚਾਈਨਾ ਡੋਰ ਸਮੇਤ ਕਾਬੂ ਕੀਤਾ ਹੈ। ਇਸ ਮੁਲਜ਼ਮ ਨੇ ਆਪਣੇ ਘਰ ਵਿੱਚ ਬੈੱਡ ਅਤੇ ਬਾਥਰੂਮ ਵਿੱਚ ਵੱਡੀ ਮਾਤਰਾ ਚਾਈਨਾ ਡੋਰ ਛੁਪਾ ਕੇ ਰੱਖੀ ਸੀ। ਪੁਲੀਸ ਟੀਮ ਨੇ ਮੌਕੇ ਤੋਂ 330 ਪੈਕਟ ਬਰਾਮਦ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਸੋਨੂੰ ਵਾਸੀ ਦੀਪਨਗਰ ਪਟਿਆਲਾ ਵਜੋਂ ਹੋਈ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾਕਟਰ ਆਦਰਸ਼ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਇਸ ਮਗਰੋਂ ਉਨ੍ਹਾਂ ਪੁਲੀਸ ਅਧਿਕਾਰੀਆਂ ਨਾਲ ਤਾਲਮੇਲ ਕੀਤਾ। ਪੁਲਿਸ ਟੀਮ ਨਾਲ ਤਾਲਮੇਲ ਕਰਕੇ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਘਰ ਦੇ ਨੇੜੇ ਹੀ ਇੱਕ ਦੁਕਾਨ ਹੈ, ਜਿੱਥੇ ਉਹ ਚਾਈਨਾ ਡੋਰ ਵੇਚਦਾ ਸੀ।