9 ਜਨਵਰੀ 1982 ਨੂੰ ਪਹਿਲੀ ਭਾਰਤੀ ਵਿਗਿਆਨਕ ਟੀਮ ਅੰਟਾਰਕਟਿਕਾ ਪਹੁੰਚੀ ਸੀ
ਚੰਡੀਗੜ੍ਹ, 9 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 9 ਜਨਵਰੀ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਣਾਂਗੇ 9 ਜਨਵਰੀ ਦੇ ਇਤਿਹਾਸ ਬਾਰੇ :-
- 2012 ਵਿੱਚ ਅੱਜ ਦੇ ਦਿਨ, ਲਿਓਨਲ ਮੇਸੀ ਨੇ ਲਗਾਤਾਰ ਦੂਜੇ ਸਾਲ ਫੀਫਾ ਦਾ ਬੈਲਨ ਡੀ’ਓਰ (ਸਰਬੋਤਮ ਫੁਟਬਾਲਰ) ਪੁਰਸਕਾਰ ਜਿੱਤਿਆ ਸੀ।
- 2007 ਵਿਚ 9 ਜਨਵਰੀ ਨੂੰ ਜਾਪਾਨ ਵਿਚ ਪਹਿਲਾ ਰਾਜ ਮੰਤਰਾਲਾ ਬਣਾਇਆ ਗਿਆ ਸੀ।
- ਅੱਜ ਦੇ ਦਿਨ 2002 ਵਿੱਚ ਮਾਈਕਲ ਜੈਕਸਨ ਨੂੰ ਅਮਰੀਕਨ ਮਿਊਜ਼ਿਕ ਐਵਾਰਡਜ਼ ਵਿੱਚ ਆਰਟਿਸਟ ਆਫ ਦ ਸੈਂਚੁਰੀ ਦਾ ਐਵਾਰਡ ਦਿੱਤਾ ਗਿਆ ਸੀ।
- 9 ਜਨਵਰੀ 2001 ਨੂੰ ਬੰਗਲਾਦੇਸ਼ ‘ਚ ਹਿੰਦੂਆਂ ਦੀ ਜਾਇਦਾਦ ਵਾਪਸ ਕਰਨ ਸਬੰਧੀ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਸੀ।
- 9 ਜਨਵਰੀ 1982 ਨੂੰ ਪਹਿਲੀ ਭਾਰਤੀ ਵਿਗਿਆਨਕ ਟੀਮ ਅੰਟਾਰਕਟਿਕਾ ਪਹੁੰਚੀ ਸੀ।
- ਸਿੰਗਾਪੁਰ ਦਾ ਸੰਵਿਧਾਨ 1970 ਵਿੱਚ 9 ਜਨਵਰੀ ਨੂੰ ਅਪਣਾਇਆ ਗਿਆ ਸੀ।
- ਅੱਜ ਦੇ ਦਿਨ 1923 ਵਿੱਚ ਜੁਆਨ ਡੇ ਲਾ ਸਿਏਰਵਾ ਨੇ ਪਹਿਲੀ ‘ਆਟੋਗਾਇਰੋ ਫਲਾਈਟ’ ਦਾ ਨਿਰਮਾਣ ਕੀਤਾ ਸੀ।
- 9 ਜਨਵਰੀ 1915 ਨੂੰ ਮਹਾਤਮਾ ਗਾਂਧੀ ਦੱਖਣੀ ਅਫਰੀਕਾ ਤੋਂ ਵਾਪਸ ਆ ਕੇ ਮੁੰਬਈ ਪਹੁੰਚੇ ਸਨ।
- ਅੱਜ ਦੇ ਦਿਨ 1816 ਵਿੱਚ ਸਰ ਹੰਫਰੀ ਡੇਵੀ ਨੇ ਮਾਈਨਰਾਂ ਲਈ ਪਹਿਲੇ ‘ਡੇਵੀ ਲੈਂਪ’ ਦੀ ਜਾਂਚ ਕੀਤੀ ਸੀ।
- 1811 ਵਿਚ 9 ਜਨਵਰੀ ਨੂੰ ਦੁਨੀਆ ਵਿਚ ਪਹਿਲੀ ਵਾਰ ਔਰਤਾਂ ਦਾ ਗੋਲਫ ਟੂਰਨਾਮੈਂਟ ਕਰਵਾਇਆ ਗਿਆ ਸੀ।
- ਅੱਜ ਦੇ ਦਿਨ 1792 ਵਿਚ ਤੁਰਕੀ ਅਤੇ ਰੂਸ ਨੇ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕੀਤੇ ਸਨ।
- 9 ਜਨਵਰੀ 1768 ਨੂੰ ਫਿਲਿਪ ਐਸਟਲੇ ਨੇ ਪਹਿਲੀ ‘ਮਾਡਰਨ ਸਰਕਸ’ ਦਾ ਪ੍ਰਦਰਸ਼ਨ ਕੀਤਾ ਸੀ।