ਆਬਕਾਰੀ ਅਧਿਕਾਰੀਆਂ ਨੇ ਨਾਕਾਬੰਦੀ ਦੌਰਾਨ ਵਿਸਕੀ ਅਤੇ ਰਮ ਦੀਆਂ 250 ਪੇਟੀਆਂ ਬਰਾਮਦ ਕੀਤੀਆਂ 

ਪੰਜਾਬ

ਆਬਕਾਰੀ ਅਧਿਕਾਰੀਆਂ ਨੇ ਨਾਕਾਬੰਦੀ ਦੌਰਾਨ ਵਿਸਕੀ ਅਤੇ ਰਮ ਦੀਆਂ 250 ਪੇਟੀਆਂ ਬਰਾਮਦ ਕੀਤੀਆਂ 

ਮੋਰਿੰਡਾ , 09 ਜਨਵਰੀ, ( ਭਟੋਆ )

ਪੰਜਾਬ ਸਰਕਾਰ ਵੱਲੋ ਨਸ਼ਿਆਂ ਵਿਰੁੱਧ ਚਲਾਈ ਮਹਿਮ ਤਹਿਤ ਆਬਕਾਰੀ ਵਿਭਾਗ, ਐਸ.ਏ.ਐਸ. ਨਗਰ ਨੇ 

ਸ਼ਰਾਬ ਦੀ ਤਸਕਰੀ ਅਤੇ ਸ਼ਰਾਬ ਨਾਲ ਸਬੰਧਤ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇੱਕ ਬੋਲੈਰੋ ਪਿਕਅੱਪ ਰਜਿਸਟਰੇਸ਼ਨ ਨੰਬਰ; ਪੀਬੀ-31ਐਲ-3924 ਚੋਂ ਚੰਡੀਗੜ੍ਹ ਵਿੱਚ ਹੀ ਵੇਚੀ ਜਾ ਸਕਦੀ ਵਿਸਕੀ ਅਤੇ ਰਮ ਦੇ 250 ਕੇਸ (ਵਿਸਕੀ ਲੇਬਲ 111 ਏਸ ਅਤੇ 26 RUM ਲੇਬਲ 111 ਏਸ) ਬਰਾਮਦ ਕੀਤੇ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਆਬਕਾਰੀ) ਮੁਹਾਲੀ ਅਸ਼ੋਕ ਚਲੋਤਰਾ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ, ਆਬਕਾਰੀ ਵਿਭਾਗ ਪੰਜਾਬ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਜ਼ਿਲ੍ਹੇ ‘ਚ ਚੰਡੀਗੜ੍ਹ ਤੋਂ ਸ਼ਰਾਬ ਦੀ ਹੋ ਰਹੀ ਨਾਜਾਇਜ਼ ਤਸਕਰੀ ਨੂੰ ਰੋਕਣ ਲਈ ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

 ਉਨਾ ਵਿਭਾਗ ਵੱਲੋ ਬੀਤੀ ਰਾਤ ਨੂੰ ਕੀਤੀ ਗਈ ਕਾਰਵਾਈ ਦੇ ਵੇਰਵੇ ਦਿੰਦਿਆਂ  ਦੱਸਿਆ ਕਿ ਨਰੇਸ਼ ਦੂਬੇ, ਵਧੀਕ ਕਮਿਸ਼ਨਰ (ਆਬਕਾਰੀ), ਪੰਜਾਬ ਦੀ ਸਿੱਧੀ ਨਿਗਰਾਨੀ ਹੇਠ, ਆਬਕਾਰੀ ਅਫ਼ਸਰ ਸਰੂਪਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਆਬਕਾਰੀ ਇੰਸਪੈਕਟਰ ਵਿਕਾਸ ਭਟੇਜਾ ਦੇ ਨਾਲ ਇੱਕ ਗੁਪਤ ਇਤਲਾਹ ‘ਤੇ ਕਾਰਵਾਈ  ਕਰਦਿਆਂ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਪਿੰਡ ਘੜੂੰਆਂ ਨੇੜੇ ਫਲਾਈਓਵਰ ਕੋਲ ਡੀਐਸਪੀ ਖਰੜ (ਮੁਹਾਲੀ) ਕਰਨ ਸਿੰਘ ਸੰਧੂ ਨਾਲ ਲਾਏ ਨਾਕੇ ਤੇ ਕੀਤੀ ਕਾਰਵਾਈ ਦੌਰਾਨ, 250 ਕੇਸ (ਵਿਸਕੀ ਲੇਬਲ 111 ਏਸ ਦੇ 224 ਅਤੇ 26 ਡੱਬੇ ਰਮ ਲੇਬਲ 111 ਏਸ) ਦੋਵੇਂ ਚੰਡੀਗੜ੍ਹ ਵਿੱਚ ਹੀ ਵਿਕਰੀ ਲਈ ਉਪਲਬਧ, ਉਪਰੋਕਤ  ਨੰਬਰ ਦੀ ਬੋਲੈਰੋ ਪਿਕਅੱਪ ਗੱਡੀ ਵਿੱਚੋ  ਜ਼ਬਤ ਕਰਕੇ  ਦੋ ਦੋਸ਼ੀਆਂ ਅਮਨਦੀਪ ਸਿੰਘ ਅਤੇ ਜੋਗਿੰਦਰ ਸਿੰਘ ਉਰਫ ਰਾਜੂ ਵਾਸੀ ਬਾਘਾਪੁਰਾਣਾ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ। 

ਉਨਾ ਦੱਸਿਆ ਕਿ ਆਬਕਾਰੀ ਵਿਭਾਗ ਵੱਲੋ  ਜਬਤ ਕੀਤੀ ਗਈ ਸ਼ਰਾਬ  ਹਾਲ ਹੀ ਵਿੱਚ ਸ਼ਰਾਬ ਦੀਆਂ 05 ਵੱਡੀਆਂ ਬਰਾਮਦਗੀਆਂ ਵਿੱਚੋਂ ਇੱਕ ਹੈ, 

ਜਿਨ੍ਹਾਂ ਵਿੱਚ ਚੰਡੀਗੜ੍ਹ ਤੋਂ ਪੰਜਾਬ ਰਾਜ ਵਿੱਚ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਸੀ। ਇਸ ਸਬੰਧੀ ਮੁਕੱਦਮਾ ਨੰ. 7, ਮਿਤੀ 08.01.2025, ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 61.01.14 ਅਤੇ 78(2) ਅਧੀਨ ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਬਕਾਰੀ ਐਕਟ 1914 ਦੀਆਂ ਧਾਰਾਵਾਂ ਅਨੁਸਾਰ ਸ਼ਰਾਬ ਦੀ ਤਸਕਰੀ ਗੈਰ-ਕਾਨੂੰਨੀ ਅਤੇ ਸਜ਼ਾਯੋਗ ਅਪਰਾਧ ਹੈ ਅਤੇ ਇਸ ਦੇ ਨਾਲ ਹੀ ਇਹ ਸੂਬੇ ਦੇ ਮਾਲੀਏ ਲਈ ਵੀ ਹਾਨੀਕਾਰਕ ਹੈ। ਸਹਾਇਕ ਆਬਕਾਰੀ ਕਮਿਸ਼ਨਰ ਅਸ਼ੋਕ ਚਲੋਤਰਾ ਨੇ ਇਸ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਦੁਹਰਾਇਆ ਕਿ ਆਬਕਾਰੀ ਵਿਭਾਗ ਮੋਹਾਲੀ ਵੱਲੋਂ ਸ਼ਰਾਬ ਦੀ ਤਸਕਰੀ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ, ਮੋਹਾਲੀ ਵੱਲੋਂ ਸ਼ਰਾਬ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਨੂੰ ਭਵਿੱਖ ਵਿੱਚ ਮੋਹਾਲੀ ਪੁਲਿਸ ਦੇ ਸਹਿਯੋਗ ਨਾਲ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।