ਕੀ ਹੋਵੇ ਕੈਂਸਰ ਦੇ ਮਰੀਜ਼ਾਂ ਦੀ ਖੁਰਾਕ ?

ਸਿਹਤ

ਕੀ ਹੋਵੇ ਕੈਂਸਰ ਦੇ ਮਰੀਜ਼ਾਂ ਦੀ ਖੁਰਾਕ ?

ਡਾ.ਅਜੀਤਪਾਲ ਸਿੰਘ ਐਮ ਡੀ

ਕੈਂਸਰ ਅਨੇਕਾਂ ਅੰਗਾਂ ਤੇ ਅਸਰ ਪਾਉਂਦਾ ਹੈ,ਜਿਨਾਂ ਵਿੱਚ ਪੇਟ,ਅੰਤੜੀ,ਫੇਫੜੇ,ਜਿਗਰ,ਗੁਰਦੇ,ਦਿਲ ਤੇ ਦਿਮਾਗ l ਮਰੀਜ਼ ਦੀ ਭੁੱਖ ਕੈਂਸਰ ਕਰਕੇ ਮਰ ਜਾਂਦੀ ਹੈ ਅਤੇ ਸਰੀਰ ਚ ਕੈਲਸ਼ੀਅਮ,ਪ੍ਰੋਟੀਨ,ਕਾਰਬੋਹਾਡਰੇਟ,ਚਰਬੀ,ਖਣਿਜ, ਮਿਨਰਲ ਆਦਿ ਦੀ ਘਾਟ ਪੈਦਾ ਹੋ ਜਾਂਦੀ ਹੈ, ਜਿਸ ਕਾਰਨ ਮਰੀਜ਼ ਦੀ ਹਾਲਤ ਮਾੜੀ ਤੋਂ ਮਾੜੀ ਹੁੰਦੀ ਜਾਂਦੀ ਹੈ l

ਕਈ ਮਰੀਜ਼ਾਂ ਦੀ ਅੰਤੜੀ ਅੰਦਰ ਰਿਕਾਵਟ ਪੈਦਾ ਹੋ ਜਾਣ ਕਰਕੇ ਖਾਣ ਸਮੇਂ ਦਰਦ ਹੁੰਦਾ ਹੈ ਅਤੇ ਕਦੇ ਉਲਟੀਆਂ ਵੀ ਆ ਜਾਂਦੀਆਂ ਹਨ l ਮਰੀਜ਼ ਦਾ ਵਜਨ ਘਟਦਾ ਹੈ,ਪੱਠੇ ਕਮਜ਼ੋਰ ਹੋ ਪੈ ਜਾਂਦੇ ਹਨ l ਕਮਜ਼ੋਰੀ ਹੋਣ ਕਰਕੇ ਥਕਾਵਟ ਰਹਿਣ ਲੱਗਦੀ ਹੈ l ਸ਼ਰੀਰਕ ਕੰਮ ਕਰਨ ਦੀ ਸਮਰੱਥਾ ਵੀ ਘਟ ਜਾਂਦੀ ਹੈ l ਜਖਮ ਭਰਨ ਚ ਵੱਧ ਸਮਾਂ ਲੱਗਦਾ ਹੈ l ਇਮਊਨਿਟੀ (ਰੋਗਾਂ ਨਾਲ ਲੜਨ ਦੀ ਸਮਰੱਥਾ) ਵੀ ਮੱਠੀ ਪੈ ਜਾਂਦੀ ਹੈ l ਕੈਂਸਰ ਦੇ ਮਰੀਜ਼ਾਂ ਨੂੰ ਇਨਫੈਕਸ਼ਨ ਦਾ ਡਰ ਰਹਿੰਦਾ ਹੈ l ਅਜਿਹੇ ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ ਤਾਂ ਕਿ ਸਰੀਰਕ ਲੋੜ ਪੂਰੀਆਂ ਹੁੰਦੀਆਂ ਰਹਿਣ l ਕਾਰਬੋਹਾਈਡ ਭਰਪੂਰ ਭੋਜਨ ਇੱਕ ਅੱਛੀ ਖੁਰਾਕ ਹੈ ਪਰ ਸ਼ੂਗਰ ਦੇ ਮਰੀਜ਼ ਚੌਕਸੀ ਵਰਤਣ l ਇਸ ਭੋਜਨ ਨਾਲ ਫੌਰਨ ਤਾਕਤ ਮਿਲਦੀ ਹੈ ਅਤੇ ਭੋਜਨ ਸਹੀ ਹੁੰਦਾ ਹੈ ਪਰ ਇਹ ਸੰਤੁਲਿਤ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ। ਘੱਟ ਮਾਤਰਾ ਚ ਵੱਧ ਭਾਰੀ ਭੋਜਨ ਨੂੰ ਲਗਾਤਾਰ ਲੈਣਾ ਅੱਛਾ ਢੰਗ ਹੈ l ਅਨਾਜ,ਹਰੀਆਂ ਸਬਜੀਆਂ,ਫਲ-ਫਰੂਟ ਕਾਰਬੋਹਾਈਡਰੇਟ ਦੇ ਅੱਛੇ ਸਰੋਤ ਹਨ l ਮਿੱਠੀਆਂ ਚੀਜ਼ਾਂ ਵੀ ਊਰਜਾ ਦਾ ਸਰੋਤ ਹੁੰਦੀਆਂ ਹਨ ਪਰ ਪਰ ਗੁੜ,ਸ਼ਕਰ,ਖੰਡ ਵੱਧ ਮਾਤਰਾ ਚ ਖਾਣ ਦੀ ਬਜਾਏ ਤੁਸੀਂ ਅਨਾਜ,ਖੁਰਮਾਨੀ ਤੇ ਸੇਬ ਲੈ ਸਕਦੇ ਹੋ l

ਪੱਠਿਆਂ ਦੇ ਵਿਕਾਸ ਅਤੇ ਕੰਮ ਕਰਨ ਲਈ ਊਰਜਾ ਹਾਸਲ ਕਰਨ ਵਾਸਤੇ ਪ੍ਰੋਟੀਨ ਅੱਛਾ ਸਰੋਤ ਹੈ l ਇਸ ਤੋਂ ਇਲਾਵਾ ਜਖਮ ਭਰਨ,ਬਿਮਾਰੀ ਨਾਲ ਲੜਨਾ ਤੇ ਖੂਨ ਦੇ ਜੰਮਣ ਅਤੇ ਵੱਖ ਵੱਖ ਸਰੀਰਕ ਕ੍ਰਿਆਂਵਾ ਲਈ ਪ੍ਰੋਟੀਨ ਜਰੂਰੀ ਹੈ l ਅੰਡਾ,ਮੀਟਰ ਆਦਿ ਦਾਲਾਂ,ਮਟਰ,ਬੀਨਜ਼,ਸੋਆ ਤੇ ਮੇਵੇ ਆਦਿ ਪ੍ਰੋਟੀਨ ਦੇ ਅੱਛੇ ਸਰੋਤ ਹਨ ਪਰ ਕੈਂਸਰ ਦੇ ਮਰੀਜ਼ਾਂ ਨੂੰ ਦਾਣੇ (ਬੀਨਜ਼),ਮੂੰਗੀ,ਛੋਲੇ,ਪਨੀਰ ਤੇ ਡਰਾਈਫਰੂਟ ਜਰੂਰ ਲੈਣੇ ਚਾਹੀਦੇ ਹਨ l ਕੈਂਸਰ ਦੇ ਮਰੀਜ਼ਾਂ ਵਿੱਚ ਵਿਟਾਮਿਨ ਤੇ ਮਿਨਰਲ ਦੀ ਮੰਗ ਵੱਧ ਹੁੰਦੀ ਹੈ ਪਰ ਸਪਲਾਈ ਘੱਟ ਹੁੰਦੀ ਹੈ l ਇਸ ਲਈ ਸਹੀ ਖੁਰਾਕ ਦੇ ਨਾਲ ਸਹੀ ਪੋਸ਼ਣ ਖਾਤਰ ਵਿਟਾਮਿਨ ਤੇ ਮਿਨਰਲ ਦੀ ਵਾਧੂ ਖੁਰਾਕ ਜਰੂਰੀ ਹੈ, ਜੋ ਡਾਕਟਰ ਦੀ ਸਲਾਹ ਨਾਲ ਲਈ ਜਾ ਸਕਦੀ ਹੈ l ਕੈਂਸਰ ਦੇ ਮਰੀਜ਼ਾਂ ਨੂੰ ਲੋੜੀਂਦੀ ਮਾਤਰਾ ਚ ਤਰਲ ਪਦਾਰਥ ਲੈਣੇ ਚਾਹੀਦੇ ਹਨ ਤਾਂ ਕਿ ਸਹੀ ਮਾਤਰਾ ਚ ਪੇਸ਼ਾਬ ਆਵੇ l ਆਸਾਨੀ ਨਾਲ ਪਚਣ ਵਾਲੀ ਖੁਰਾਕ ਲਓ l ਤਲੀਆਂ ਭੁੰਨੀਆਂ,ਬਹੁਤ ਮਸਾਲੇਦਾਰ ਜਾਂ ਫਿਰ ਵੱਧ ਠੋਸ ਭੋਜਨ ਨਾ ਲਓ l ਘੱਟ ਮਾਤਰਾ ਚ ਵੱਧ ਵਾਰੀ ਖਾਣਾ ਖਾਣ ਨਾਲ ਪਚਣਾ ਸੌਖਾ ਹੋ ਜਾਂਦਾ ਹੈ ਅਤੇ ਪੇਟ ਵੀ ਭਰਿਆ ਨਹੀਂ ਲੱਗਦਾ l ਇਸ ਨਾਲ ਉਲਟੀ ਦਾ ਡਰ ਵੀ ਨਹੀਂ ਰਹਿੰਦਾ l ਲਸਣ,ਅਦਰਕ, ਕਾਲੀ ਮਿਰਚ,ਦਾਲਚੀਨੀ ਨਿੰਬੂ ਮਿਲਾ ਕੇ ਸੂਪ ਬਣਾ ਕੇ ਪੀਓ l ਜਿਆਦਾ ਨਮਕ ਨਾ ਵਰਤੋ l

ਕੀਮੋਥੈਰਪੀ ਲੈ ਰਹੇ ਮਰੀਜ਼ ਖਾਸ ਸਾਵਧਾਨੀ ਵਰਤਣ :

ਕੀਮੋਥੇਰਪੀ ਦੇ ਪਹਿਲੇ ਦਿਨ ਤੇ ਉਸ ਵਿੱਚੋਂ ਇੱਕ-ਦੋ ਦਿਨ ਭੁੱਖ ਘੱਟ ਲੱਗਦੀ ਹੈ,ਜੀ ਕੱਚਾ ਹੁੰਦਾ ਹੈ ਤੇ ਉਲਟੀ ਵੀ ਆ ਜਾਂਦੀ ਹੈ l ਉਲਟੀ ਤੋਂ ਬਚਨ ਲਈ ਦਵਾਈਆਂ ਦਿਤੀਆਂ ਜਾਂਦੀਆਂ ਹਨ l ਇਸ ਅਰਸੇ ਦੌਰਾਨ ਵੱਧ ਮਾਤਰਾ ਵਿੱਚ ਤਰਲ ਤੇ ਨਰਮ ਖੁਰਕੀ ਪਦਾਰਥ ਵਰਤਣੇ ਚਾਹੀਦੇ ਹਨ,ਜਿਨਾਂ ਨਾਲ ਤੁਰੰਤ ਉਰਜਾ ਮਿਲੇ l ਇਸ ਪਿੱਛੋਂ ਆਮ ਭੋਜਨ ਤੇ ਅਰਧ-ਠੋਸ ਭੋਜਨ ਦਿਓ l ਕੀਮੋਥੈਰਪੀ ਨਾਲ ਸਰੀਰ ਅੰਦਰ ਸਫੈਦ ਰਕਤ ਸੈਲ (ਡਬਲਯੂਬੀਸੀ) ਦੀ ਗਿਣਤੀ ਘੱਟ ਟ ਸਕਦੀ ਹੈ,ਇਸ ਕਰਕੇ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ l ਇਸ ਲਈ ਕੈਂਸਰ ਦੇ ਮਰੀਜ਼ਾਂ ਨੂੰ ਪੌਸ਼ਟਿਕ ਤੇ ਸਾਫ ਸੁਥਰਾ ਘਰੇ ਬਣਿਆ ਖਾਣਾ ਲੈਣਾ ਚਾਹੀਦਾ ਹੈ। ਬਾਹਰ ਦੇ ਖਾਣੇ ਤੋਂ ਪਰਹੇਜ਼ ਰੱਖੋ l ਘਰੇ ਤਾਜਾ ਪੱਕਿਆ ਖਾਣਾ ਹੀ ਬਿਹਤਰ ਹੁੰਦਾ ਹੈ l ਕੱਚਾ,ਬੇਹਾ ਤੇ ਸਟੋਰ ਕੀਤਾ ਫੂਡ ਅਤੇ ਫ੍ਰਿਜ ਵਿੱਚ ਰੱਖੇ ਆਟੇ ਦੀ ਰੋਟੀ ਨਾ ਦਿਓ ਕਿਉਂਕਿ ਇਸ ਨਾਲ ਇਨਫੈਕਸ਼ਨ ਹੁੰਦਾ ਖਤਰਾ ਰਹਿੰਦਾ ਹੈ l ਇਲਾਜ਼ ਦੇ ਇਸ ਪੜਾਅ ਤੇ ਤਾਜੇ ਫਲਾਂ ਦਾ ਜੂਸ ਥੋੜੀ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ। ਫਲਾਂ ਤੇ ਸਬਜ਼ੀਆਂ ਨੂੰ ਅੱਛੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ l ਅਲਸੀ ਦੇ ਆਟੇ ਦੀ ਰੋਟੀ ਤੇ ਜੌਅ ਦਾ ਜੂਸ ਦਿਨ ਵਿੱਚ ਤਿੰਨ ਵਾਰੀ ਦਿੱਤਾ ਜਾ ਸਕਦਾ ਹੈ l ਸਬਜੀਆਂ ਨੂੰ ਅੱਛੀ ਤਰ੍ਹਾਂ ਧੋ ਕੇ ਹੀ ਪਕਾਉਣਾ ਚਾਹੀਦਾ ਹੈ l

ਰੇਡੀਓਥੈਰਪੀ ਦੇ ਮਰੀਜ਼ : ਚਿਹਰੇ ਤੇ ਗਰਦਣ ਦੀ ਰੇਡੀਓਥੈਰਪੀ ਕਰਾਉਣ ਵਾਲਿਆਂ ਵਿੱਚ ਸੰਵੇਦਨਸ਼ੀਲਤਾ ਤੇ ਫੇਫੜਿਆਂ ਅਸਰ ਦਾ ਖਤਰਾ ਰਹਿੰਦਾ ਹੈ,ਜਿਸ ਕਾਰਨ ਖੁਰਾਕੀ ਵਸਤਾਂ ਨਿਗਲਣ ਚ ਮੁਸ਼ਕਲ ਪੇਸ਼ ਆ ਸਕਦੀ ਹੈ l ਇਸ ਲਈ ਅਜਿਹੇ ਲੋਕਾਂ ਨੂੰ ਤਰਲ ਤੇ ਹਲਕਾ ਭੋਜਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ l ਭੁੰਨੇ ਹੋਏ,ਮਸਾਲੇਦਾਰ ਗਰਮ ਖੁਰਾਕੀ ਪਦਾਰਥਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਰਸੋਈ ਵਿੱਚ ਪੂਰੀ ਸਾਫ ਸਫਾਈ ਰੱਖਣੀ ਚਾਹੀਦੀ ਹੈ l ਜੇ ਬਹੁਤ ਦਰਦ ਹੋਵੇ ਤਾਂ ਦਰਦ ਦੂਰ ਕਰਨ ਲਈ ਦਵਾ ਲੈਣੀ ਚਾਹੀਦੀ ਹੈ। ਅਜਿਹੇ ਮਰੀਜ਼ ਮੂੰਹ ਦਾ ਸਵਾਦ ਖਰਾਬ ਹੋਣ ਤੇ ਮੂੰਹ ਅੰਦਰ ਸੁੱਕੇਪਣ ਦੀ ਸ਼ਿਕਾਇਤ ਵੀ ਕਰ ਸਕਦੇ ਹਨ। ਰੇਡੀਓਥੈਰਪੀ ਦੌਰਾਨ ਅਤੇ ਉਸ ਤੋਂ ਪਿੱਛੋਂ ਵੀ ਉਹਨਾਂ ਲਈ ਸਾਦੀ,ਨਰਮ ਖੁਰਾਕ ਤੇ ਪੂਰਕ ਵਜੋਂ ਲੋੜੀਂਦਾ ਤਰਲ ਪਦਾਰਥ ਲੈਣਾ ਚਾਹੀਦਾ ਹੈ।

ਸਰਜਰੀ ਦੇ ਮਰੀਜ਼:

ਆਪਰੇਸ਼ਨ ਵਿੱਚੋਂ ਮਰੀਜ਼ ਨੂੰ ਵੱਧ ਕੈਲਰੀ,ਪ੍ਰੋਟੀਨ,ਵਿਟਾਮਿਨ ਤੇ ਮਿਨਰਲ ਲੈਣੇ ਚਾਹੀਦੇ ਹਨ ਤਾਂ ਕਿ ਜਖਮ ਜਲਦੀ ਭਰ ਸਕੇ l ਸਰਜਰੀ ਪਿੱਛੋਂ ਜਿੰਨਾ ਜਲਦੀ ਹੋ ਸਕੇ ਮੂੰਹ ਰਾਹੀਂ ਖੁਰਾਕ ਲੈਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ l ਕਾਰਬੋਹਾਈਡਰੇਟ ਤੇ ਪ੍ਰੋਟੀਨ ਭਰਪੂਰ ਭੋਜਨ ਦੇ ਨਾਲ ਹੀ ਮਿਨਰਲ ਵਿਟਾਮਿਨਸ ਅਜਿਹੇ ਮਰੀਜ਼ਾਂ ਲਈ ਵਰਦਾਨ ਹੁੰਦਾ ਹੈ l

ਫੀਡਿੰਗ ਟਿਊਬ ਰਾਹੀਂ ਖੁਰਾਕ :

ਕੈਂਸਰ ਦੇ ਬਹੁਤੇ ਮਰੀਜ਼ਾਂ ਨੂੰ ਫੀਡਿੰਗ ਟਿਊਬ ਰਾਹੀਂ ਖੁਰਾਕ ਦਿੱਤੀ ਜਾਂਦੀ ਹੈ। ਜੇ ਟਿਊਬ ਲੰਬੀ ਅਤੇ ਮੋਟੇ ਸੁਰਾਖ਼ ਵਾਲੀ ਹੋਵੇ ਤਾਂ ਇਸ ਰਾਹੀਂ ਖੁਰਾਕ ਕੁਝ ਮੋਟੀ ਤਰਲ ਖੁਰਾਕ ਵੀ ਦਿੱਤੀ ਜਾ ਸਕਦੀ ਹੈ l ਟਿਊਬ ਦੇ ਸਾਈਜ਼ ਮੁਤਾਬਕ ਹੀ ਖੁਰਾਕੀ ਪਦਾਰਥ ਤਹਿ ਕਰਨੇ ਚਾਹੀਦੇ ਹਨ l ਅਜਿਹੇ ਮਰੀਜ਼ਾਂ ਲਈ ਇੱਕ ਅੱਛਾ ਰਾਹ ਇਹ ਹੈ ਕਿ ਘਰੇ ਤਿਆਰ ਕੀਤੇ ਖਾਣੇ ਨੂੰ ਮਿਕਸਰ/ਗ੍ਰਾਈਂਡਰ ਚ ਪੀਸ ਕੇ ਤੇ ਛਾਣ ਕੇ ਦਿੱਤਾ ਜਾਵੇ ਤਾਂ ਕਿ ਉਸ ਵਿੱਚ ਠੋਸ ਭਾਗ ਨਾ ਰਹਿ ਜਾਵੇ l ਪੂਰਕ ਪਦਾਰਥਾਂ ਦੇ ਪਾਊਡਰ ਵੀ ਟਿਊਬ ਰਾਹੀਂ ਦਿੱਤੇ ਜਾ ਸਕਦੇ ਹਨ l

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

98156 29301

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।