ਕੋਲਾ ਖਾਨ ‘ਚ ਪਿਛਲੇ 72 ਘੰਟਿਆਂ ਤੋਂ ਫਸੇ ਨੇ 8 ਮਜ਼ਦੂਰ, ਬਚਾਅ ਕਾਰਜ ਜਾਰੀ
ਦਿਸਪੁਰ, 9 ਜਨਵਰੀ, ਦੇਸ਼ ਕਲਿਕ ਬਿਊਰੋ :
ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਉਮਰਾਂਗਸੋ ਵਿੱਚ 300 ਫੁੱਟ ਡੂੰਘੀ ਕੋਲਾ ਖਾਨ ਵਿੱਚ 8 ਮਜ਼ਦੂਰ ਪਿਛਲੇ 72 ਘੰਟਿਆਂ ਤੋਂ ਫਸੇ ਹੋਏ ਹਨ। ਬੁੱਧਵਾਰ ਨੂੰ ਇਕ ਮਜ਼ਦੂਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਹੁਣ ਹਵਾਈ ਸੈਨਾ ਦੇ ਜਹਾਜ਼ ਅਤੇ ਹੈਲੀਕਾਪਟਰ ਵੀ ਬਚਾਅ ਵਿੱਚ ਸ਼ਾਮਲ ਹੋ ਗਏ ਹਨ।
NDRF ਅਤੇ SDRF ਦੀਆਂ ਟੀਮਾਂ ਵੀ ਮਦਦ ਕਰ ਰਹੀਆਂ ਹਨ। ਇੰਜੀਨੀਅਰ ਟਾਸਕ ਫੋਰਸ ਦੇ ਨਾਲ ਗੋਤਾਖੋਰ ਅਤੇ ਭਾਰਤੀ ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਮੈਡੀਕਲ ਟੀਮਾਂ ਵੀ ਮੌਜੂਦ ਹਨ। ਐਨਡੀਆਰਐਫ ਦੀ ਪਹਿਲੀ ਬਟਾਲੀਅਨ ਦੇ ਕਮਾਂਡੈਂਟ ਐਚਪੀਐਸ ਕੰਡਾਰੀ ਨੇ ਦੱਸਿਆ ਕਿ ਦੋ ਮੋਟਰਾਂ ਰਾਹੀਂ ਖਾਨ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈ। ਇੱਕ ਵਾਰ ਪਾਣੀ ਖਤਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਅੰਦਰ ਜਾਵਾਂਗੇ ਅਤੇ ਮੈਨੂਅਲ ਸਰਚ ਆਪਰੇਸ਼ਨ ਚਲਾਵਾਂਗੇ।