ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 6ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਪ੍ਰੀਖਿਆ 18 ਜਨਵਰੀ ਨੂੰ
ਰੋਲ ਨੰਬਰ ਵੇਬਸਾਇਟ ਤੋਂ ਕੀਤਾ ਜਾ ਸਕਦਾ ਹੈ ਡਾਊਨਲੋਡ
ਫਾਜਿ਼ਲਕਾ, 9 ਜਨਵਰੀ, ਦੇਸ਼ ਕਲਿੱਕ ਬਿਓਰੋ
ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਜਿਲ੍ਹਾ ਫਾਜਿ਼ਲਕਾ ਦੇ ਪ੍ਰਿੰਸੀਪਲ ਸ੍ਰੀ ਅਸੋ਼ਕ ਵਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਚ 6ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ ਮਿਤੀ 18 ਜਨਵਰੀ 2025 ਨੂੰ ਲਈ ਜਾ ਰਹੀ ਹੈ, ਇਸ ਲਈ ਸਾਰੇ ਮਾਪਿਆਂ ਅਤੇ ਉਮੀਦਵਾਰਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਦਾਖਲਾ ਕਾਰਡ (ਰੋਲ ਨੰਬਰ) ਡਾਊਨਲੋਡ ਕਰ ਲੈਣ।
ਦਾਖਲਾ ਕਾਰਡ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ https://cbseitms.rcil.gov.in/nvs/AdminCard/AdminCard?AspxAutoDetectCookieSupport=1 ਜਾਂ https://navodaya.gov.in/ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ | ਉਨ੍ਹਾਂ ਅਪੀਲ ਕੀਤੀ ਕਿ ਜਿਨਾਂ ਵਿਦਿਆਰਥੀਆਂ ਨੇ ਪ੍ਰੀਖਿਆ ਦੇਣ ਲਈ ਅਪਲਾਈ ਕੀਤਾ ਸੀ ਉਹ ਪ੍ਰੀਖਿਆ ਕੇਂਦਰ ਵਿਖ ਦਾਖਲਾ ਕਾਰਡ ਲੈ ਕੇ ਜਰੂਰ ਪਹੁੰਚਣ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਜਿਲਾ ਫਾਜ਼ਿਲਕਾ ਵਿੱਚ ਸੰਪਰਕ ਕਰ ਸਕਦੇ ਹਨ |