ਪਟਿਆਲਾ ਲਾਅ ਕਾਲਜ ਦੇ ਰਜਿਸਟਰਾਰ ਆਨੰਦ ਪਵਾਰ ਮੁਅੱਤਲ
ਪਟਿਆਲਾ: 9 ਜਨਵਰੀ, ਦੇਸ਼ ਕਲਿੱਕ ਬਿਓਰੋ
ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਆਨੰਦ ਪਵਾਰ ਨੂੰ ਮੁਅੱਤਲ ਕੀਤਾ ਗਿਆ ਹੈ। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਾਈਸ-ਚਾਂਸਲਰ ਜੈ ਸ਼ੰਕਰ ਸਿੰਘ ਨੇ ਰਜਿਸਟਰਾਰ ਆਨੰਦ ਪਵਾਰ ਨੂੰ ਵਿੱਤੀ ਬੇਨਿਯਮੀਆਂ ਅਤੇ ਆਪਣੀ ਸ਼ਕਤੀ ਅਤੇ ਅਹੁਦੇ ਦੀ ਦੁਰਵਰਤੋਂ ਲਈ ਮੁਅੱਤਲ ਕਰ ਦਿੱਤਾ ਹੈ।ਵਿਭਾਗੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ ਜੈ ਸ਼ੰਕਰ ਸਿੰਘ ਦੁਆਰਾ ਜਾਰੀ ਕੀਤੇ ਗਏ ਮੁਅੱਤਲੀ ਦੇ ਆਦੇਸ਼ ਵਿੱਚ ਇਹ ਵੀ ਦੋਸ਼ ਲਾਏ ਗਏ ਹਨ ਕਿ ਪਵਾਰ ਵੱਲੋਂ ਆਪਣੀ ਪਹਿਲੀ ਪਤਨੀ ਨਾਲ ਬੇਰਹਿਮੀ, ਯੂਨੀਵਰਸਿਟੀ ਦੇ ਪੋਸਟ-ਡਾਕਟੋਰਲ ਨਿਯਮਾਂ ਦੀ ਉਲੰਘਣਾ, ਅਤੇ ਰਜਿਸਟਰਾਰ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਹਨ।