ਪ੍ਰਸਿੱਧ ਤਿਰੂਪਤੀ ਬਾਲਾਜੀ ਮੰਦਰ ‘ਚ ਮੱਚੀ ਭਗਦੜ, 6 ਸ਼ਰਧਾਲੂਆਂ ਦੀ ਮੌਤ 40 ਜ਼ਖ਼ਮੀ

ਰਾਸ਼ਟਰੀ

ਪ੍ਰਸਿੱਧ ਤਿਰੂਪਤੀ ਬਾਲਾਜੀ ਮੰਦਰ ‘ਚ ਮੱਚੀ ਭਗਦੜ, 6 ਸ਼ਰਧਾਲੂਆਂ ਦੀ ਮੌਤ 40 ਜ਼ਖ਼ਮੀ

ਤਿਰੂਪਤੀ, 9 ਜਨਵਰੀ, ਦੇਸ਼ ਕਲਿਕ ਬਿਊਰੋ :
ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਤਿਰੂਪਤੀ ਬਾਲਾਜੀ ਮੰਦਰ ‘ਚ ਵੈਕੁੰਠ ਦੁਆਰ ਦਰਸ਼ਨ ਟਿਕਟ ਕਾਊਂਟਰ ਨੇੜੇ ਬੁੱਧਵਾਰ ਦੇਰ ਰਾਤ 9:30 ਵਜੇ ਭਗਦੜ ਮੱਚ ਗਈ। ਇਸ ਹਾਦਸੇ ‘ਚ ਇਕ ਔਰਤ ਸਮੇਤ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਸੁਖਬੀਰ ਦੇ ਅਸਤੀਫੇ ‘ਤੇ ਫੈਸਲਾ 10 ਜਨਵਰੀ ਨੂੰ


ਟਰੱਸਟ ਦੇ ਮੈਂਬਰ ਭਾਨੂ ਪ੍ਰਕਾਸ਼ ਨੇ ਦੱਸਿਆ ਕਿ ਟਿਕਟਾਂ ਲਈ 91 ਕਾਊਂਟਰ ਖੋਲ੍ਹੇ ਗਏ ਸਨ। ਕਾਊਂਟਰ ਨੇੜੇ 4 ਹਜ਼ਾਰ ਤੋਂ ਵੱਧ ਸ਼ਰਧਾਲੂ ਲਾਈਨ ਵਿੱਚ ਖੜ੍ਹੇ ਸਨ। ਉਨ੍ਹਾਂ ਨੂੰ ਬੈਰਾਗੀ ਪੱਤੀਡਾ ਪਾਰਕ ਵਿਖੇ ਕਤਾਰ ਲਗਾਉਣ ਲਈ ਕਿਹਾ ਗਿਆ। ਅੱਗੇ ਵਧਣ ਦੀ ਦੌੜ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਭੱਜਦੇ ਹੋਏ ਇੱਕ ਦੂਜੇ ਦੇ ਉੱਤੇ ਡਿੱਗ ਪਏ। ਇਸ ਹਾਦਸੇ ‘ਚ ਮੱਲਿਕਾ ਨਾਂ ਦੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।