ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਡੇਢ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਸੀਜ
ਮੋਗਾ, 9 ਜਨਵਰੀ, ਦੇਸ਼ ਕਲਿਕ ਬਿਊਰੋ :
ਮੋਗਾ ਵਿੱਚ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੀ 1 ਕਰੋੜ 54 ਲੱਖ 54 ਹਜ਼ਾਰ ਰੁਪਏ ਦੀ ਜਾਇਦਾਦ ਸੀਜ ਕੀਤੀ ਹੈ। ਜਿਸ ਨੂੰ ਗੈਰ-ਕਾਨੂੰਨੀ ਢੰਗ ਨਾਲ ਖਰੀਦ ਕੇ ਬਣਾਇਆ ਗਿਆ ਹੈ। ਦੋਵੇਂ ਤਸਕਰ ਫਿਲਹਾਲ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਹਨ।
ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਐਸਐਸਪੀ ਦੀਆਂ ਹਦਾਇਤਾਂ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਸਬੰਧੀ ਮੁਲਜ਼ਮ ਗੁਰਦੇਵ ਸਿੰਘ ਉਰਫ਼ ਲਾਡੀ ਵਾਸੀ ਦੌਲੇਵਾਲਾ ਅਤੇ ਹਰਜਿੰਦਰ ਸਿੰਘ ਉਰਫ਼ ਸੁਖਚੈਨ ਸਿੰਘ ਉਰਫ਼ ਜਿੰਦਰ ਦੌਲੇਵਾਲਾ ਵਾਸੀ ਸੂਰੋ ਕਾਲਾ ਸਿੰਘ ਉਰਫ਼ ਨਿਰਮਲ ਸਿੰਘ ਦੇ ਘਰ ਦੇ ਬਾਹਰ ਜਾਇਦਾਦ ਅਟੈਚ ਕਰਨ ਸੰਬੰਧੀ ਪੋਸਟਰ ਲਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਜਾਇਦਾਦ ਦੀ ਕੀਮਤ ਲਗਭਗ 1 ਕਰੋੜ 54 ਲੱਖ 54 ਹਜ਼ਾਰ ਰੁਪਏ ਹੈ। ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਉਕਤ ਜਾਇਦਾਦ ਗੈਰ-ਕਾਨੂੰਨੀ ਢੰਗ ਨਾਲ ਖਰੀਦੀ ਗਈ ਸੀ। ਜਿਨ੍ਹਾਂ ਨੂੰ ਅੱਜ ਅਟੈਚ ਕਰ ਲਿਆ ਗਿਆ ਹੈ।