ਜਲੰਧਰ, 10 ਜਨਵਰੀ, ਦੇਸ਼ ਕਲਿਕ ਬਿਊਰੋ :
ਜਲੰਧਰ ‘ਚ ਸੰਘਣੀ ਧੁੰਦ ਕਾਰਨ ਦੋ ਬੱਸਾਂ ਆਪਸ ‘ਚ ਟਕਰਾਅ ਗਈਆਂ। ਇਸ ਕਾਰਨ ਕਰੀਬ 2 ਤੋਂ 3 ਯਾਤਰੀ ਜ਼ਖਮੀ ਹੋ ਗਏ। ਇਹ ਘਟਨਾ ਜਲੰਧਰ-ਲੁਧਿਆਣਾ ਹਾਈਵੇ ‘ਤੇ ਫਿਲੌਰ ਕਸਬੇ ਦੇ ਅੰਬੇਡਕਰ ਫਲਾਈਓਵਰ ‘ਤੇ ਵਾਪਰੀ। ਇਨ੍ਹਾਂ ‘ਚੋਂ ਇਕ ਬੱਸ ਟਕਰਾਉਣ ਤੋਂ ਬਾਅਦ ਪੁਲ ਦੀ ਰੇਲਿੰਗ ਤੋੜ ਕੇ ਲਟਕ ਗਈ।
ਇਸ ਦੇ ਨਾਲ ਹੀ ਦੂਜੀ ਬੱਸ ਡਵਾਈਡਰ ‘ਤੇ ਚੜ੍ਹ ਕੇ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਨੁਕਸਾਨੀਆਂ ਬੱਸਾਂ ਨੂੰ ਪਾਸੇ ਕਰ ਦਿੱਤਾ ਅਤੇ ਹਾਈਵੇਅ ’ਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ।
ਜਾਂਚ ਲਈ ਮੌਕੇ ‘ਤੇ ਪਹੁੰਚੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 7 ਵਜੇ ਦੇ ਕਰੀਬ ਵਾਪਰਿਆ। ਸੰਘਣੀ ਧੁੰਦ ਕਾਰਨ ਬੱਸਾਂ ਆਪਸ ਵਿੱਚ ਟਕਰਾ ਗਈਆਂ। ਪ੍ਰਾਈਵੇਟ ਬੱਸ ਨੇ ਯੂਪੀ ਰੋਡਵੇਜ਼ ਦੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
Published on: ਜਨਵਰੀ 10, 2025 11:11 ਪੂਃ ਦੁਃ