* ਧੀਆਂ ਦੀ ਲੋਹੜੀ ਮੇਲੇ ਵਿਚ ਰਹੀ ਧੀਆਂ ਦੀ ਸਰਦਾਰੀ
* 15 ਨਵਜੰਮੀਆਂ ਤੇ ਕੌਮੀ ਪੱਧਰ ਦੀਆਂ ਖਿਡਾਰਨਾਂ ਦਾ ਕੀਤਾ ਸਨਮਾਨ
ਮੋਹਾਲੀ, 10 ਜਨਵਰੀ : ਦੇਸ਼ ਕਲਿੱਕ ਬਿਓਰੋ
ਮੋਹਾਲੀ ਪ੍ਰੈਸ ਕਲੱਬ ਵੱਲੋਂ 19ਵੇਂ ਧੀਆਂ ਦੀ ਲੋਹੜੀ ਮੇਲੇ ਵਿਚ ਪੰਜਾਬ ਦੇ ਨਾਮੀ ਕਲਾਕਾਰਾਂ ਨੇ ਦਰਸ਼ਕਾਂ ਨਾਲ ਰਲ ਕੇ ਪੂਰੀ ਠੰਡ ਵਿਚ ਗਰਮਾਹਟ ਭਰ ਦਿੱਤੀ।
ਮੇਲੇ ਦੀ ਖਾਸ ਗੱਲ ਇਹ ਸੀ ਕਿ ਪੂਰੇ ਮੇਲੇ ਵਿਚ ਧੀਆਂ ਦੀ ਸਰਦਾਰੀ ਰਹੀ। ਇਸ ਸਾਲ ਨਵਜੰਮੀਆਂ, ਪੜ੍ਹਾਈ ਅਤੇ ਖੇਡਾਂ ਵਿਚ ਨਾਮਣਾ ਖੱਟਣ ਵਾਲੀਆਂ 15 ਲੜਕੀਆਂ ਦਾ ਸਨਮਾਨ ਕੀਤਾ ਗਿਆ। ਹਰ ਲੜਕੀ ਨੂੰ ਕਲੱਬ ਵੱਲੋਂ 5100 ਰੁਪਏ, ਇਕ ਸ਼ਾਲ ਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸਮੁੱਚੀ ਗਵਰਨਿੰਗ ਬਾਡੀ ਤੇ ਸਮਾਜ ਸੇਵਿਕਾ ਜਗਜੀਤ ਕੌਰ ਕਾਹਲੋਂ ਨੇ ਯੁਵਰਾਜ ਕਾਹਲੋਂ, ਬਲਦੇਵ ਕਾਕੜੀ, ਹਰਭਜਨ ਸ਼ੇਰਾ-ਹਮੀਰ ਕੌਰ ਦੀ ਦੋਗਾਣਾ ਜੋੜੀ ਨੂੰ ਸਨਮਾਨਤ ਕੀਤਾ।
ਮੇਲੇ ਵਿਚ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵੀ ਸ਼ਿਰਕਤ ਕੀਤੀ।
ਸਨਮਾਨਤ ਲੜਕੀਆਂ ਵਿਚ 2023-24 ਸਕੂਲ ਨੈਸ਼ਨਲ ਖੇਡਾਂ ਦਿੱਲੀ ਤੈਰਾਕੀ ਵਿਚ ਗੋਲਡ ਜਸਨੂਰ ਕੌਰ, ਚਾਹਤ ਅਰੋੜਾ, ਨੈਸ਼ਨਲ ਗੇਮਜ਼ 2024 ਗੋਆ ਤੈਰਾਡੀ ਵਿਚ ਗੋਲਡ, ਵਰਨੀਕ ਬਸੰਬੂ ਸਕੂਲ ਅਤੇ ਵਨੀਸ਼ਾ ਬਸੰਸੂ ਨੈਸ਼ਨਲ ਗੇਮਜ਼ ਦਿੱਲੀ 2023 ਤੈਰਾਕੀ ਵਿਚ ਗੋਲਡ, ਅਰਸ਼ਪ੍ਰੀਤ ਕੌਰ ਸਕੂਲ ਨੈਸ਼ਨਲ ਭੁਵਨੇਸ਼ਵਰ ਉਡੀਸਾ ਵਿਚ ਤੈਰਾਕੀ ਗੋਲਡ, ਮੋਨਿਕਾ 68ਵੀਆਂ ਸਕੂਲ ਨੈਸ਼ਨਲ ਗੇਮਜ਼ ਦਿੱਲੀ ਵਿਖੇ ਵੇਟਲਿਫਟਿੰਗ ਕਾਂਸ਼ੀ ਤਮਗਾ, ਅਨੰਨਿਆ ਸਕੂਲ ਨੈਸ਼ਨਲ 2024 ਪਟਨਾ ਵੇਟਲਿਫਟਿੰਗ ਵਿਚ ਗੋਲਡ, ਮੰਨਤ ਮਹਿਤਾ, ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ 2024 ਨੋਇਡਾ ਕੁਸ਼ਤੀ ਵਿਚ ਕਾਂਸ਼ੀ ਤਮਗਾ, ਤਮੰਨ ਸ਼ਰਮਾ ਜੂਨੀਅਰ ਨੈਸ਼ਨਲ ਅਤੇ ਖੇਡੋ ਇੰਡੀਆ ਪ੍ਰਯਾਗਰਾਜ ਜਿਮਨਾਸਟਿਕ ਗੋਲਡ ਅਤੇ ਏਕਮ ਕੌਰ ਬਰਾੜ ਸਬ ਜੂਨੀਅਰ ਨੈਸ਼ਨਲ ਕੋਲਕਾਤਾ ਜਿਮਨਾਸਟਿਕਸ ਕਾਂਸ਼ੀ, ਜੁਆਏ ਬੈਦਵਾਨ ਗੋਲਾ ਸੁੱਟਣ ਵਿਚ ਸਿਲਵਰ, ਕਰਮ ਕੌਰ ਬਰਾੜ ਤੈਰਾਕੀ ਸਿਲਵਰ, ਹਰਲੀਨ ਕੌਰ ਦਿਓਲ ਇੰਟਰਨੈਸ਼ਨਲ ਕ੍ਰਿਕਟ ਅਤੇ ਵਿਦਿਅਕ ਖੇਤਰ ਵਿਚ ਮਾਨਿਆ ਠਾਕੁਰ ਅਤੇ ਨਵਜੰਮੀਆਂ ਬੱਚੀਆਂ ਵਿਚ ਸਹਿਜਪ੍ਰੀਤ ਕੌਰ ਸ਼ਾਮਲ ਸਨ।
ਫਿਰ ਸ਼ੁਰੂ ਹੋਏ ਕਲਾਕਾਰਾਂ ਦੀ ਗਾਇਕੀ ਦੇ ਜੌਹਰ। ਹਰਿੰਦਰ ਹਰ, ਯੁਵਰਾਜ ਕਾਹਲੋਂ, ਹਰਭਜਨ ਦੀ ਦੋਗਾਣਾ ਜੋੜੀ ਨੇ ਗੀਤਾਂ ਦੀ ਛਹਿਬਰ ਲਾ ਦਿੱਤੀ। ਪ੍ਰਸਿੱਧ ਕਲਾਕਾਰ ਜ਼ੈਲੀ ਨੇ ਘੰਟਾ ਭਰ ਆਪਣੇ ਪ੍ਰਸਿੱਧ ਗੀਤਾਂ ਨਾਲ ਲੋਕਾਂ ਨੂੰ ਖ਼ੂਬ ਨਚਾਇਆ ਅਤੇ ਫਿਰ ਗੁਰਕ੍ਰਿਪਾਲ ਸੂਰਾਪੁਰੀ ਤੇ ਜ਼ੈਲੀ ਨੇ ਇਕੱਠਿਆਂ ਬੋਲੀਆਂ ਪਾ ਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਲਗਭਗ ਘੰਟਾ ਭਰ ਇਨ੍ਹਾਂ ਕਲਾਕਾਰਾਂ ਨੇ ਭਾਰੀ ਭੀੜ ਨੂੰ ਭੰਗੜੇ ਤੇ ਗਿੱਧੇ ਪਾ ਕੇ ਖੂਬ ਨਚਾਇਆ। ਇਸ ਮੌਕੇ ਲੋਹੜੀ ਬਾਲਣ ਦੀ ਰਸਮ ਸਮਾਜ ਸੇਵਿਕਾ ਜਗਜੀਤ ਕੌਰ ਕਾਹਲੋਂ ਨੇ ਨਿਭਾਈ।
ਮੇਲੇ ਵਿਚ ਸ਼ਾਮਲ ਕਲੱਬ ਦੇ ਗਵਰਨਿੰਗ ਬਾਡੀ ਮੈਂਬਰ ਸੁਸ਼ੀਲ ਗਰਚਾ ਸੀ. ਮੀਤ ਪ੍ਰਧਾਨ, ਰਜੀਵ ਤਨੇਜਾ ਤੇ ਧਰਮ ਸਿੰਘ ਮੀਤ ਪ੍ਰਧਾਨ, ਗੁਰਮੀਤ ਸ਼ਾਹੀ ਜਨਰਲ ਸਕੱਤਰ, ਨੀਲਮ ਠਾਕੁਰ ਜਥੇਬੰਦਕ ਸਕੱਤਰ, ਮਾਇਆ ਰਾਮ ਤੇ ਵਿਜੇ ਕੁਮਾਰ ਜਾਇੰਟ ਸਕੱਤਰ ਅਤੇ ਖ਼ਜ਼ਾਨਚੀ ਮਨਜੀਤ ਸਿੰਘ ਚਾਨਾ ਤੋਂ ਇਲਾਵਾ ਸਾਗਰ ਪਾਹਵਾ, ਨੇਹਾ, ਗੁਰਦੀਪ ਬੈਨੀਪਾਲ, ਭੁਪਿੰਦਰ ਬੱਬਰ, ਸ਼ਨੀ ਸ਼ਰਮਾ, ਅਨਿਲ ਭਾਰਦਵਾਜ, ਸਤਿੰਦਰ ਸਿੰਘ ਬੈਂਸ, ਜੈ ਸਿੰਘ ਛਿੱਬਰ, ਕੁਲਵਿੰਦਰ ਬਾਵਾ, ਹਰਬੰਸ ਬਾਗੜੀ, ਗੁਰਮੀਤ ਸਿੰਘ ਰੰਧਾਵਾ, ਕੁਲਵੰਤ ਕੋਟਲੀ, ਸੰਦੀਪ ਬਿੰਦਰਾ, ਹਰਿੰਦਰਪਾਲ ਹੈਰੀ, ਤਿਲਕ ਰਾਜ, ਸੁਖਵਿੰਦਰ ਸ਼ਾਨ, ਅਮਨਦੀਪ ਗਿੱਲ, ਹਰਦੇਵ ਚੌਹਾਨ, ਪਾਲ ਕੰਸਾਲਾ, ਅਮਰਜੀਤ ਸਿੰਘ, ਮੰਗਤ ਸੈਦਪੁਰ, ਜਸਵਿੰਦਰ ਰੁਪਾਲ, ਹਰਪ੍ਰੀਤ ਸੋਢੀ, ਸੁੰਦਰ ਲਾਲ, ਡੀ.ਐਨ. ਸਿੰਘ, ਪ੍ਰਵੇਸ਼ ਚੌਹਾਨ ਆਦਿ ਹਾਜ਼ਰ ਸਨ।
ਸਾਰੇ ਸਮੇਂ ਦੌਰਾਨ ਸਟੇਜ਼ ਦੀ ਭੂਮਿਕਾ ਨਿਭਾਉਣ ਵਾਲੇ ਇਕਬਾਲ ਸਿੰਘ ਗੁੰਨੋਮਾਜਰਾ ਨੇ ਹਰ ਮੌਕੇ ਤੇ ਹਰ ਵੰਨਗੀ ਦੇ ਸ਼ੇਅਰ ਸੁਣਾ ਕੇ ਦਰਸ਼ਕਾਂ ਨੂੰ ਕੀਲ੍ਹ ਕੇ ਰੱਖਿਆ। ਇਸ ਤਰ੍ਹਾਂ ਇਹ ਮੇਲਾ ਯਾਦਾਂ ਬਿਖੇਰਦਾ ਹੋਇਆ ਅਗਲੇ ਸਾਲ ਫਿਰ ਮਿਲਣ ਦੀ ਤਾਂਘ ਵਿਚ ਸਮਾਪਤ ਹੋਇਆ।