ਇਸਲਾਮਾਬਾਦ, 10 ਜਨਵਰੀ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਤਿੰਨ ਹਿੰਦੂ ਨੌਜਵਾਨਾਂ ਨੂੰ ਅਗਵਾ ਕਰ ਲਿਆ ਗਿਆ ਹੈ। ਅਗਵਾ ਕਰਨ ਵਾਲੇ ਦੋਸ਼ੀਆਂ ਨੇ ਪੁਲਿਸ ਤੋਂ ਆਪਣੇ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਨਾਲ ਹੀ, ਅਜਿਹਾ ਨਾ ਕਰਨ ‘ਤੇ ਉਨ੍ਹਾਂ ਅਗਵਾ ਕੀਤੇ ਹਿੰਦੂਆਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ।
ਪੰਜਾਬ ਪੁਲਸ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨੀ ਰਹੀਮ ਯਾਰ ਖਾਨ ਜ਼ਿਲੇ ਦੇ ਭੋਂਗ ਇਲਾਕੇ ‘ਚ ਵਾਪਰੀ। ਇਹ ਇਲਾਕਾ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ 400 ਕਿਲੋਮੀਟਰ ਦੂਰ ਹੈ। ਅਗਵਾ ਕੀਤੇ ਗਏ ਹਿੰਦੂ ਨੌਜਵਾਨਾਂ ਦੇ ਨਾਂ ਸ਼ਮਨ, ਸ਼ਮੀਰ ਅਤੇ ਸਾਜਨ ਹਨ।
ਤਿੰਨੋਂ ਨੌਜਵਾਨ ਭੋਂਗ ਦੇ ਬੇਸਿਕ ਹੈਲਥ ਯੂਨਿਟ ਨੇੜੇ ਮੌਜੂਦ ਸਨ।ਇਸ ਦੌਰਾਨ 5 ਲੁਟੇਰੇ ਬੰਦੂਕ ਦੀ ਨੋਕ ‘ਤੇ ਉਨ੍ਹਾਂ ਨੂੰ ਅਗਵਾ ਕਰਕੇ ਲੈ ਗਏ।
Published on: ਜਨਵਰੀ 10, 2025 11:08 ਪੂਃ ਦੁਃ