ਵਿਦਿਆਰਥੀ ਹੀ ਦਿੰਦਾ ਸੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਕੀਤਾ ਕਾਬੂ
ਨਵੀਂ ਦਿੱਲੀ, 10 ਜਨਵਰੀ, ਦੇਸ਼ ਕਲਿਕ ਬਿਊਰੋ :
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ 12ਵੀਂ ਜਮਾਤ ਦੇ ਵਿਦਿਆਰਥੀ ਨੇ ਹੀ ਭੇਜੀ ਸੀ। ਦਿੱਲੀ ਪੁਲਸ ਨੇ ਅੱਜ ਸ਼ੁੱਕਰਵਾਰ ਨੂੰ ਮੁਲਜ਼ਮ ਵਿਦਿਆਰਥੀ ਨੂੰ ਹਿਰਾਸਤ ‘ਚ ਲਿਆ।
ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪ੍ਰੀਖਿਆ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਈਮੇਲ ਭੇਜੀ। ਸਕੂਲਾਂ ਤੋਂ ਕਿਸੇ ਵੀ ਤਰ੍ਹਾਂ ਦੇ ਸ਼ੱਕ ਤੋਂ ਬਚਣ ਲਈ, ਉਸਨੇ ਈਮੇਲ ਵਿੱਚ ਆਪਣੇ ਸਕੂਲ ਦੇ ਨਾਲ-ਨਾਲ ਦਿੱਲੀ ਦੇ 23 ਸਕੂਲਾਂ ਨੂੰ ਟੈਗ ਕੀਤਾ।
ਹਾਲਾਂਕਿ ਮੁਲਜ਼ਮ ਵਿਦਿਆਰਥੀ ਕਿਸ ਸਕੂਲ ਦਾ ਹੈ ਅਤੇ ਉਸ ਨੇ ਕਦੋਂ ਅਤੇ ਕਿਹੜੇ-ਕਿਹੜੇ ਸਕੂਲ ਨੂੰ ਧਮਕੀ ਦਿੱਤੀ ਸੀ, ਇਸ ਬਾਰੇ ਅਜੇ ਤੱਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਵਿਦਿਆਰਥੀ ਪਹਿਲਾਂ ਵੀ 5 ਵਾਰ ਸਕੂਲਾਂ ਨੂੰ ਧਮਕੀਆਂ ਦੇ ਚੁੱਕਾ ਹੈ।
Published on: ਜਨਵਰੀ 10, 2025 11:57 ਪੂਃ ਦੁਃ