ਅੱਜ ਦਾ ਇਤਿਹਾਸ
10 ਜਨਵਰੀ 2008 ਨੂੰ ਪ੍ਰਮੁੱਖ ਆਟੋਮੋਬਾਈਲ ਕੰਪਨੀ ‘ਟਾਟਾ ਮੋਟਰਜ਼’ ਨੇ 1 ਲੱਖ ਰੁਪਏ ਦੀ ਕੀਮਤ ਵਾਲੀ ਕਾਰ ‘ਨੈਨੋ’ ਪੇਸ਼ ਕੀਤੀ ਸੀ
ਚੰਡੀਗੜ੍ਹ, 10 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 10 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 10 ਜਨਵਰੀ ਦੇ ਇਤਿਹਾਸ ਬਾਰੇ :-
- 10 ਜਨਵਰੀ 2008 ਨੂੰ ਪ੍ਰਮੁੱਖ ਆਟੋਮੋਬਾਈਲ ਕੰਪਨੀ ‘ਟਾਟਾ ਮੋਟਰਜ਼’ ਨੇ 1 ਲੱਖ ਰੁਪਏ ਦੀ ਕੀਮਤ ਵਾਲੀ ਕਾਰ ‘ਨੈਨੋ’ ਪੇਸ਼ ਕੀਤੀ ਸੀ।
- 2006 ਵਿਚ 10 ਜਨਵਰੀ ਨੂੰ ਹੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹਰ ਸਾਲ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।
- ਅੱਜ ਦੇ ਦਿਨ 1996 ਵਿਚ ਜਾਰਡਨ ਦੇ ਬਾਦਸ਼ਾਹ ਹੁਸੈਨ ਆਪਣੀ ਪਹਿਲੀ ਜਨਤਕ ਯਾਤਰਾ ‘ਤੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਤੇਲ ਅਵੀਵ ਪਹੁੰਚੇ ਸਨ।
- 1963 ਵਿਚ 10 ਜਨਵਰੀ ਨੂੰ ਭਾਰਤ ਸਰਕਾਰ ਨੇ ਗੋਲਡ ਕੰਟਰੋਲ ਸਕੀਮ ਸ਼ੁਰੂ ਕੀਤੀ, ਜਿਸ ਤਹਿਤ 14 ਕੈਰੇਟ ਤੋਂ ਵੱਧ ਗਹਿਣਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
- ਅੱਜ ਦੇ ਦਿਨ 1946 ਵਿਚ ਲੰਡਨ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਪਹਿਲੀ ਬੈਠਕ ਵਿਚ 51 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ।
- ਵਾਰਸਾ ਸਮਝੌਤੇ ਦੇ ਅਧਿਕਾਰਤ ਤੌਰ ‘ਤੇ 10 ਜਨਵਰੀ, 1920 ਨੂੰ ਲਾਗੂ ਹੋਣ ਨਾਲ ਪਹਿਲਾ ਵਿਸ਼ਵ ਯੁੱਧ ਖਤਮ ਹੋਇਆ ਸੀ।
- ਅੱਜ ਦੇ ਦਿਨ 1916 ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ ਰੂਸ ਨੇ ਓਟੋਮਨ ਸਾਮਰਾਜ ਨੂੰ ਹਰਾਇਆ ਸੀ।
- 1912 ਵਿਚ 10 ਜਨਵਰੀ ਨੂੰ ਬ੍ਰਿਟਿਸ਼ ਰਾਜਾ ਜਾਰਜ ਪੰਜਵੇਂ ਅਤੇ ਮਹਾਰਾਣੀ ਮੈਰੀ ਨੇ ਭਾਰਤ ਛੱਡਿਆ ਸੀ।
- ਅੱਜ ਦੇ ਦਿਨ 1863 ਵਿਚ ਲੰਡਨ ਵਿਚ ਦੁਨੀਆ ਦੀ ਪਹਿਲੀ ਭੂਮੀਗਤ ਰੇਲਵੇ ਸੇਵਾ ਸ਼ੁਰੂ ਹੋਈ ਸੀਪ।
- ਭਾਰਤੀ ਚਾਹ 10 ਜਨਵਰੀ 1839 ਨੂੰ ਇੰਗਲੈਂਡ ਪਹੁੰਚੀ ਸੀ।
- ਅੱਜ ਦੇ ਦਿਨ 1836 ਵਿੱਚ ਪ੍ਰੋਫੈਸਰ ਮਧੂਸੂਦਨ ਗੁਪਤਾ ਨੇ ਪਹਿਲੀ ਵਾਰ ਮਨੁੱਖੀ ਸਰੀਰ ਦੀ ਅੰਦਰੂਨੀ ਬਣਤਰ ਦਾ ਅਧਿਐਨ ਕੀਤਾ ਸੀ।
- 1824 ਵਿਚ 10 ਜਨਵਰੀ ਨੂੰ ਬ੍ਰਿਟਿਸ਼ ਰਸਾਇਣ ਵਿਗਿਆਨੀ ਜੋਸੇਫ ਐਸਪੀਡੀਅਨ ਨੇ ਸੀਮਿੰਟ ਬਣਾਇਆ ਸੀ।
- ਅੱਜ ਦੇ ਦਿਨ 1623 ਵਿਚ ਇਟਲੀ ਦੇ ਵੈਨਿਸ ਸ਼ਹਿਰ ਵਿਚ ਗਜ਼ਟ ਨਾਂ ਦਾ ਦੁਨੀਆ ਦਾ ਪਹਿਲਾ ਅਖਬਾਰ ਪ੍ਰਕਾਸ਼ਿਤ ਹੋਇਆ ਸੀ।