ਜੀ.ਐਸ.ਟੀ. ਵਿਭਾਗ ਵੱਲੋਂ ਅਬੋਹਰ ਦੀ ਟੈਕਸ ਬਾਰ ਐਸੋਸੀਏਸ਼ਨ ਨਾਲ ਅਬੋਹਰ ਦਫਤਰ ਵਿਖੇ ਕੀਤੀ ਗਈ ਮੀਟਿੰਗ
ਅਬੋਹਰ/ਫਾਜਿਲਕਾ 10 ਜਨਵਰੀ, ਦੇਸ਼ ਕਲਿੱਕ ਬਿਓਰੋ
ਜੀ.ਐਸ.ਟੀ. ਵਿਭਾਗ ਦੇ ਸਹਾਇਕ ਰਾਜ ਕਰ ਕਮਿਸ਼ਨਰ ਸ੍ਰੀ ਰੋਹਿਤ ਗਰਗ ਵੱਲੋਂ ਅਬੋਹਰ ਦੀ ਟੈਕਸ ਬਾਰ ਐਸੋਸੀਏਸ਼ਨ ਨਾਲ ਅਬੋਹਰ ਦਫਤਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਟੈਕਸ ਬਾਰ ਐਸੋਸੀਏਸ਼ਨ ਵਲੋਂ ਐਡਵੋਕੇਟ ਸਾਹਿਬਾਨ ਹਾਜਰ ਹੋਏ।
ਮੀਟਿੰਗ ਵਿੱਚ ਟੈਕਸ ਸਲਾਹਕਾਰਾ ਨੂੰ ਉਹਨਾ ਕੋਲ ਕੰਮ ਕਰਵਾਉਦੇਂ ਕੋਮਪੋਜਿਸ਼ਨ ਡੀਲਰਾ ਦੀਆਂ ਪੈਂਡਿੰਗ ਪਈਆਂ ਰਿਟਰਨਾਂ ਨੂੰ ਭਰਵਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਡੀਲਰਾ ਤੋਂ ਕੰਮ ਵਾਲੀ ਜਗ੍ਹਾਂ/ਗੋਦਾਮ ਤੇ ਬਣਦੇ ਕਿਰਾਏ ਉੱਪਰ ਆਰ.ਸੀ.ਐਮ. (ਰਿਵਰਸ ਚਾਰਜ਼ ਮਕੈਨਿਜਮ) ਅਧੀਨ ਟੈਕਸ ਭਰਵਾਉਣ ਲਈ ਵੀ ਕਿਹਾ ਗਿਆ ਹੈ ਜੋ ਕਿ ਅਕਤੂਬਰ 2024 ਤੋਂ ਭਰਿਆ ਜਾਣਾ ਬਣਦਾ ਹੈ। ਟੈਕਸ ਬਾਰ ਨੂੰ ਉਹਨਾਂ ਅਧੀਨ ਕੰਮ ਕਰਵਾਉਂਦੇ ਡੀਲਰਾਂ ਦੀਆਂ ਪੈੰਡਿਗ ਆਈ.ਜੀ.ਐਸ.ਟੀ. ਰਿਵਰਸਲਜ਼ ਕਰਵਾਉਣ ਲਈ ਵੀ ਹਿਦਾਇਤ ਕੀਤੀ ਗਈ।
ਇਸ ਤੋਂ ਇਲਾਵਾ ਜੀ.ਐਸ.ਟੀ ਵਿਭਾਗ ਵਲੋਂ ਦਸਿਆ ਗਿਆ ਕਿ ਮਿਤੀ 10.01.2025 ਤੋਂ ਵਿਭਾਗ ਵੱਲੋਂ ਸਮੁੱਚੇ ਪੰਜਾਬ ਵਿੱਚ ਜੀ.ਐਸ.ਟੀ. ਰਜਿਸਟਰੇਸ਼ਨ ਵਧਾਉਣ ਲਈ ਸਰਵੇ/ਡਰਾਇਵ ਸ਼ੁਰੂ ਕੀਤੀ ਜਾਣੀ ਹੈ ਜਿਸ ਸਬੰਧੀ ਬਾਰ ਐਸੋਸੀਏਸ਼ਨ ਦਾ ਸਹਿਯੋਗ ਮੰਗਿਆ ਗਿਆ। ਮੀਟਿੰਗ ਵਿੱਚ ਵਿਭਾਗ ਵੱਲੋਂ ਐਸ.ਟੀ.ਓ. ਸ਼੍ਰੀ ਰਿਖੀ ਰਾਮ, ਸ਼੍ਰੀਮਤੀ ਰਮਨ ਨਰੂਲਾ, ਐਸ.ਟੀ.ਆਈ. ਸ਼੍ਰੀ ਗੁਰਦੇਵ ਸਿੰਘ ਅਤੇ ਸ਼੍ਰੀਮਤੀ ਤਾਰਾਵੰਤੀ ਵੀ ਸ਼ਾਮਿਲ ਸਨ। ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਵਾਇਆ ਗਿਆ।