ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਦੋ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ
ਚੰਡੀਗੜ੍ਹ, 10 ਜਨਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਕੁਝ ਇਲਾਕਿਆਂ ਵਿੱਚ ਸਵੇਰ ਦੇ ਸਮੇਂ ਧੁੰਦ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਜਲਦੀ ਹੀ ਪੰਜਾਬ ਵਿੱਚ ਬੱਦਲ ਛਾਉਣਗੇ ਅਤੇ ਮੀਂਹ ਪੈਣ ਦੇ ਆਸਾਰ ਬਣਨਗੇ। ਮੌਸਮ ਵਿਭਾਗ ਦੇ ਮੁਤਾਬਕ, ਕੱਲ੍ਹ ਦੇ ਮੁਕਾਬਲੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ 23.2°C ਦਰਜ ਕੀਤਾ ਗਿਆ, ਜੋ ਕਿ ਬਠਿੰਡਾ ਵਿੱਚ ਸੀ।
ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ, ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਮੌਸਮ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਇਸਦੇ ਨਾਲ ਹੀ ਅੱਜ ਬੱਦਲ ਛਾਉਣ ਦੀ ਸੰਭਾਵਨਾ ਵੀ ਹੈ। ਇਸ ਤੋਂ ਬਾਅਦ ਹੀਟ ਲੌਕ ਦੀ ਸਥਿਤੀ ਬਣੇਗੀ ਅਤੇ ਰਾਤ ਦੇ ਤਾਪਮਾਨ ਵਿੱਚ ਹਲਕਾ ਵਾਧਾ ਹੋਵੇਗਾ। ਪਰ 12 ਦਸੰਬਰ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਦੀ ਕਮੀ ਆਉਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਇਕ ਪੱਛਮੀ ਗੜਬੜੀ ਇਰਾਨ ਵੱਲ ਸਰਗਰਮ ਹੋਈ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ, ਜਿਵੇਂ ਹੀ ਪੱਛਮੀ ਗੜਬੜੀ ਪੂਰਬੀ ਏਸ਼ੀਆ ਤੋਂ ਆਉਣ ਵਾਲੀ ਨਮੀ ਨਾਲ ਟਕਰਾਏਗੀ, ਉੱਤਰੀ ਭਾਰਤ ਵਿੱਚ ਬੱਦਲ ਛਾਉਣਗੇ ਅਤੇ 11-12 ਦਸੰਬਰ ਨੂੰ ਮੀਂਹ ਪੈਣ ਦੇ ਆਸਾਰ ਬਣਨਗੇ। ਇਸ ਦੌਰਾਨ ਲੋਕਾਂ ਨੂੰ ਧੁੰਦ ਤੋਂ ਵੀ ਰਾਹਤ ਮਿਲੇਗੀ।