ਦਰਦਨਾਕ ਕਾਰਾ: ਲਿਵ ਇਨ ਰਿਲੇਸ਼ਨ ‘ਚ ਰਹਿੰਦੀ ਲੜਕੀ ਦੀ 10 ਮਹੀਨੇ ਬਾਅਦ ਫਰਿੱਜ਼ ‘ਚੋਂ ਮਿਲੀ ਲਾਸ਼
ਭੋਪਾਲ : 11 ਜਨਵਰੀ, ਦੇਸ਼ ਕਲਿੱਕ ਬਿਓਰੋ
ਲਿਵ ਇਨ ਰਿਲੇਸ਼ਨ ਵਿੱਚ ਰਹਿ ਰਹੀ 30 ਸਾਲਾ ਲੜਕੀ ਦਾ ਵਿਆਹ ਲਈ ਦਬਾਅ ਪਾਉਣ ‘ਤੇ ਕਤਲ ਕਰ ਦਿੱਤਾ ਗਿਆ।
ਘਟਨਾਂ ਮੱਧ ਪ੍ਰਦੇਸ਼ ਦੇ ਦੇਵਾਸ ਪਿੰਡ ਦੀ ਹੈ ਜਿੱਥੇ ਔਰਤ ਵੱਲੋਂ ਵਿਆਹ ਲਈ ਦਬਾਅ ਪਾਉਣ ਕਾਰਨ ਕਥਿਤ ਤੌਰ ‘ਤੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਕਰੀਬ 8 ਮਹੀਨਿਆਂ ਤੱਕ ਫਰਿੱਜ ‘ਚ ਰੱਖੀ।
ਲੜਕੀ ਦੀ ਸੜੀ ਹੋਈ ਲਾਸ਼, ਜਿਸ ਨੇ ਗਹਿਣੇ ਪਾਏ ਹੋਏ ਸਨ ਅਤੇ ਜਿਸ ਦੇ ਹੱਥ ਗਲੇ ਵਿਚ ਫਾਹੇ ਨਾਲ ਬੰਨ੍ਹੇ ਹੋਏ ਸਨ, ਸ਼ੁੱਕਰਵਾਰ ਨੂੰ ਦੋਸ਼ੀ ਸੰਜੇ ਪਾਟੀਦਾਰ ਦੁਆਰਾ ਕਿਰਾਏ ‘ਤੇ ਲਏ ਘਰ ਦੇ ਫਰਿੱਜ ਦੇ ਅੰਦਰੋਂ ਮਿਲੀ ਸੀ।
ਪੁਲਿਸ ਅਧਿਕਾਰੀਆਂ ਅਨੁਸਾਰ ਪੀੜਤ ਪਿੰਕੀ ਪ੍ਰਜਾਪਤੀ ਦੀ ਪਿਛਲੇ ਸਾਲ ਜੂਨ ਵਿੱਚ ਹੱਤਿਆ ਕਰ ਦਿੱਤੀ ਗਈ ਸੀ।ਉਜੈਨ ਦਾ ਰਹਿਣ ਵਾਲਾ ਪਾਟੀਦਾਰ ਉਸ ਨਾਲ ਪਿਛਲੇ ਪੰਜ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦਾ ਦੱਸਿਆ ਜਾਂਦਾ ਸੀ। ਲੜਕੀ ਉਸ ‘ਤੇ ਵਿਆਹ ਲਈ ਦਬਾਅ ਪਾ ਰਹੀ ਸੀ, ਜਿਸ ਕਾਰਨ ਪਾਟੀਦਾਰ ਨੇ ਆਪਣੇ ਦੋਸਤ ਦੀ ਮਦਦ ਨਾਲ ਉਸ ਦਾ ਕਤਲ ਕਰ ਦਿੱਤਾ। ਗੁਆਂਢੀਆਂ ਨੇ ਘਰ ਵਿੱਚੋਂ ਬਦਬੂ ਆਉਣ ਤੋਂ ਬਾਅਦ ਮਕਾਨ ਮਾਲਕ ਨੂੰ ਬੁਲਾਇਆ ਜਿਸਨੇ ਘਰ ਖੋਲ੍ਹਿਆ। ਔਰਤ ਦੀ ਲਾਸ਼ ਫਰਿੱਜ ਵਿੱਚ ਮਿਲੀ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ।