ਮੁੰਬਈ, 11 ਜਨਵਰੀ, ਦੇਸ਼ ਕਲਿੱਕ ਬਿਓਰੋ :
ਮੁੰਬਈ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਤਨੀ ਵੱਲੋਂ ਪਤੀ ਉਤੇ ਛੇੜਛਾੜ ਦੇ ਦੋਸ਼ ਲਗਾਏ ਗਏ ਹਨ। ਹੁਣ ਇਸ ਮਾਮਲਾ ਬੰਬੇ ਹਾਈਕੋਰਟ ਵਿਚ ਪਹੁੰਚਿਆ ਹੈ। ਬੰਬੇ ਹਾਈਕੋਰਟ ਨੇ ਪਤਨੀ ਨਾਲ ਛੇੜਖਾਨੀ ਦੇ ਆਰੋਪੀ ਪਤੀ ਖਿਲਾਫ ਐਫਆਈਆਰ ਨੂੰ ਰੱਦ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਪਤੀ ਦੇ ਆਰੋਪ ਸਨ ਕਿ ਉਸਦੇ ਵਿਵਾਹਕ ਜੀਵਨ ਵਿੱਚ ਕਲੇਸ਼ ਦੇ ਚਲਦਿਆਂ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਥੇ ਮਹਿਲਾ ਦੇ ਆਰੋਪ ਹਨ ਕਿ ਪਤੀ ਨੇ ਉਸਦੀ ਗਰਿਮਾ ਨੂੰ ਠੇਸ ਪਹੁੰਚਾਈ ਹੈ। ਸੁਣਾਈ ਦੌਰਾਨ ਅਦਾਲਤ ਨੇ ਪਤੀ ਵੱਲੋਂ ਦਾਖਲ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਜੱਜ ਰਵਿੰਦਰ ਘੁਘੇ ਅਤੇ ਜੱਜ ਰਾਜੇਸ਼ ਪਾਟਿਲ ਦੇ ਬੈਂਚ ਨੇ ਸੁਣਵਾਈ ਕੀਤੀ। 7 ਜਨਵਰੀ ਨੂੰ ਬੈਂਚ ਦੇ ਆਦੇਸ਼ ਵਿੱਚ ਕਿਹਾ ਗਿਆ ਕਿ, ‘ਸਾਨੂੰ ਨਹੀਂ ਲਗਦਾ ਇਸ ਕਾਰਵਾਈ ਵਿੱਚ ਛੋਟਾ ਟਰਾਈਲ ਚਲਾ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਐਫਆਈਆਰ ਵਿੱਚ ਦਰਜ ਗੱਲਾਂ ਪੂਰੀ ਤਰ੍ਹਾਂ ਝੂਠੀਆਂ ਹਨ ਅਤੇ ਐਫਆਈਆਰ ਨੂੰ ਰੱਦ ਕਰ ਦੇਣਾ ਚਾਹੀਦਾ। ਅਜਿਹੇ ਵਿੱਚ ਪਟੀਸ਼ਨ ਖਾਰਿਜ ਕੀਤੀ ਜਾਂਦੀ ਹੈ। ਪਟੀਸ਼ਨਕਰਤਾ ਖਿਲਾਫ ਮੁੰਬਈ ਦੇ ਕਸਤੂਰਬਾ ਸਬ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਹੋਈ ਹੈ।
ਲਾਈਵ ਲਾਅ ਦੇ ਰਿਪੋਰਟ ਅਨੁਸਾਰ ਪਤਨੀ ਨੇ 26 ਜਨਵਰੀ 2024 ਨੂੰ ਦਰਜ ਕਰਵਾਈ ਐਫਆਈਆਰ ਵਿੱਚ ਦੋਸ਼ ਲਗਾਏ ਸਨ ਕਿ ਪਤੀ ਉਸਦੇ ਬੈਡਰੂਮ ਵਿੱਚ ਜ਼ਬਰਦਸਤੀ ਅੰਦਰ ਆ ਗਿਆ ਅਤੇ ਉਸ ਨਾਲ ਬਹਿਸ ਕੀਤੀ। ਇਸ ਦੇ ਚਲਦਿਆਂ ਉਨ੍ਹਾਂ ਪੁਲਿਸ ਤੋਂ ਪਤੀ ਖਿਲਾਫ ਧਾਰਾ 506 ਲਗਾਉਣ ਦੀ ਅਪੀਲ ਕੀਤੀ ਹੈ। ਅਗਲੇ ਹੀ ਦਿਨ ਪਤੀ ਜਬਰਦਸਤੀ ਬੈਡਰੂਮ ਵਿੱਚ ਆਇਆ ਅਤੇ ਪਤਨੀ ਦੀ ਆਗਿਆ ਤੋਂ ਬਿਨਾਂ ਟੁਆਏਲਟ ਵਰਤੋਂ ਕੀਤੀ। ਜਦੋਂ ਸਵਾਲ ਕੀਤਾ ਤਾਂ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ।
ਪਤਨੀ ਨੇ ਘਟਨਾ ਦੀ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤੀ ਨੇ ਫੋਨ ਖੋਹ ਲਿਆ ਅਤੇ ਉਸਦੀ ਛਾਤੀ ਨੂੰ ਛੂ ਲਿਆ। ਪਤਨੀ ਦਾ ਕਹਿਣਾ ਹੈ ਕਿ ਇਹ ਸਭ ਬਿਨਾਂ ਆਗਿਆ ਦੇ ਹੋ ਰਿਹਾ ਸੀ ਅਤੇ ਉਹ ਅਪਮਾਨਿਤ ਮਹਿਸੂਸ ਕਰ ਰਹੀ ਸੀ। ਇਸ ਦੇ ਬਾਅਦ ਦੋਵਾਂ ਰਸ਼ੋਈ ਕੋਲ ਗਏ ਅਤੇ ਪਤੀ ਨੇ ਉਸਦੀ ਕੁੱਟਮਾਰ ਕੀਤੀ। ਪਤੀ ਦਾ ਕਹਿਣਾ ਹੈ ਕਿ ਦੋਵੇਂ ਆਪਣੇ 10 ਸਾਲ ਦੇ ਬੇਟੇ ਨਾਲ ਇਕ ਹੀ ਘਰ ਵਿੱਚ ਰਹਿੰਦੇ ਹਨ, ਪ੍ਰੰਤੂ ਵਿਵਾਹਕ ਜ਼ਿੰਦਗੀ ਵਿੱਚ ਝਗੜੇ ਦੇ ਚਲਦਿਆਂ ਪਤਨੀ ਬੱਚੇ ਨਾਲ ਬੈਡਰੂਮ ਵਿੱਚ ਅਤੇ ਪਤੀ ਲਿਵਿੰਗ ਰੂਮ ਵਿੱਚ ਸੌਂਦਾ ਹੈ। ਪਤੀ ਦੇ ਦੋਸ਼ ਹਨ ਕਿ ਉਸ ਖਿਲਾਫ ਦਰਜ ਐਫਆਈਆਰ ਪ੍ਰੇਰਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਤਨੀ ਨੇ ਝੂਠੀ ਕਹਾਣੀ ਬਣਾਈ ਅਤੇ ਪੁਲਿਸ ਨੂੰ ਝੂਠੇ ਬਿਆਨ ਦਿੱਤੇ ਹਨ।