ਅਕਾਲੀ ਨੇਤਾ ਅਕਾਲ ਤਖਤ ਦੇ ਹੁਕਮ ਦੀ ਕਰ ਰਹੇ ਨੇ ਉਲੰਘਣਾ
ਚੰਡੀਗੜ੍ਹ: 11 ਜਨਵਰੀ, ਦੇਸ਼ ਕਲਿੱਕ ਬਿਓਰੋ
ਅਕਾਲੀ ਦਲ ਦੇ ਬਾਗੀ ਗੁੱਟ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਭਰਤੀ ਸ਼ੁਰੂ ਕੀਤੀ ਹੈ ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾ ਕੇ ਪੰਥ ਦਾ ਭਵਿੱਖ ਉਨ੍ਹਾ ਦੇ ਹਵਾਲੇ ਕੀਤਾ ਸੀ ਜਿਸ ਦੀ ਅਕਾਲੀ ਦਲ ਨੇ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨੇਤਾ ਅਕਾਲ ਤਖਤ ਦੇ ਸਿੰਘ ਸਹਿਬਾਨ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕਿ ਲੋੜ ਉਨ੍ਹਾਂ ਦੇ ਹੁਕਮ ਮੰਨਣ ਦੀ ਹੈ। ਉਨ੍ਹਾਂ ਕਿਹਾ ਕਿ ਵਰਕਿੰਗ ਕਮੇਟੀ ਦੀ 7 ਮੈਂਬਰੀ ਕਮੇਟੀ ਬਨਣ ਮਗਰੋਂ ਕੋਈ ਹੋਂਦ ਨਹੀਂ ਰਹਿੰਦੀ।