ਅੱਜ ਦਾ ਇਤਿਹਾਸ
11 ਜਨਵਰੀ 2009 ਨੂੰ ਸਲੱਮਡੌਗ ਮਿਲੀਅਨੇਅਰ ਨੂੰ 66ਵੇਂ ਗੋਲਡਨ ਗਲੋਬ ਅਵਾਰਡ ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਸੀ
ਚੰਡੀਗੜ੍ਹ, 11 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 11 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 11 ਜਨਵਰੀ ਦੇ ਇਤਿਹਾਸ ਬਾਰੇ :-
- 11 ਜਨਵਰੀ 2009 ਨੂੰ ਸਲੱਮਡੌਗ ਮਿਲੀਅਨੇਅਰ ਨੂੰ 66ਵੇਂ ਗੋਲਡਨ ਗਲੋਬ ਅਵਾਰਡ ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਸੀ।
- 2005 ਵਿੱਚ 11 ਜਨਵਰੀ ਨੂੰ ਹੀ ਰਿਲਾਇੰਸ ਨੇ BSNL ਨੂੰ 84 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।
- ਅੱਜ ਦੇ ਦਿਨ 2001 ਵਿੱਚ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਪਹਿਲਾ ਰੱਖਿਆ ਸਮਝੌਤਾ ਹੋਇਆ ਸੀ।
- 1995 ਵਿਚ 11 ਜਨਵਰੀ ਨੂੰ ਸੋਮਾਲੀਆ ਵਿਚ ਸੰਯੁਕਤ ਰਾਸ਼ਟਰ ਦਾ ਦੋ ਸਾਲ ਤੋਂ ਚੱਲਿਆ ਸ਼ਾਂਤੀ ਰੱਖਿਆ ਅਭਿਆਨ ਖਤਮ ਹੋਇਆ ਸੀ।
- ਅੱਜ ਦੇ ਦਿਨ 1993 ਵਿੱਚ ਸੁਰੱਖਿਆ ਪ੍ਰੀਸ਼ਦ ਨੇ ਖਾੜੀ ਜੰਗਬੰਦੀ ਦੀ ਉਲੰਘਣਾ ਕਰਨ ਵਿਰੁੱਧ ਚੇਤਾਵਨੀ ਦਿੱਤੀ ਸੀ।
- ਭਾਰਤ ਵਿੱਚ ਅਖਬਾਰ ਦੇ ਕਾਗਜ਼ ਦਾ ਉਤਪਾਦਨ 11 ਜਨਵਰੀ 1955 ਨੂੰ ਸ਼ੁਰੂ ਹੋਇਆ ਸੀ।
- ਅੱਜ ਦੇ ਦਿਨ 1945 ਵਿੱਚ ਯੂਨਾਨ ਦੀ ਘਰੇਲੂ ਜੰਗ ਸਮਾਪਤ ਹੋਈ ਸੀ।
- 11 ਜਨਵਰੀ 1942 ਨੂੰ ਜਾਪਾਨ ਨੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ‘ਤੇ ਕਬਜ਼ਾ ਕਰ ਲਿਆ ਸੀ।
- ਅੱਜ ਦੇ ਦਿਨ 1922 ਵਿਚ ਸ਼ੂਗਰ ਦੇ ਮਰੀਜ਼ਾਂ ਨੂੰ ਪਹਿਲੀ ਇਨਸੁਲਿਨ ਦਿੱਤੀ ਗਈ ਸੀ।
- 11 ਜਨਵਰੀ 1759 ਨੂੰ ਅਮਰੀਕਾ ਦੇ ਫਿਲਾਡੇਲਫੀਆ ਵਿੱਚ ਪਹਿਲੀ ਜੀਵਨ ਬੀਮਾ ਕੰਪਨੀ ਦੀ ਸ਼ੁਰੂਆਤ ਹੋਈ ਸੀ।
- ਅੱਜ ਦੇ ਦਿਨ 1973 ਵਿੱਚ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਦਾ ਜਨਮ ਹੋਇਆ ਸੀ।
- ਬਾਲ ਮਜ਼ਦੂਰੀ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਦਾ ਜਨਮ 11 ਜਨਵਰੀ 1954 ਨੂੰ ਹੋਇਆ ਸੀ।
- ਭਾਰਤ ਦੇ ਪ੍ਰਸਿੱਧ ਕਵੀਆਂ ਵਿੱਚੋਂ ਇੱਕ ਸ਼੍ਰੀਧਰ ਪਾਠਕ ਦਾ ਜਨਮ 11 ਜਨਵਰੀ 1860 ਨੂੰ ਹੋਇਆ ਸੀ।
- ਅੱਜ ਦੇ ਦਿਨ 1842 ਵਿਚ ਮਸ਼ਹੂਰ ਅਮਰੀਕੀ ਦਾਰਸ਼ਨਿਕ ਅਤੇ ਮਨੋਵਿਗਿਆਨੀ ਵਿਲੀਅਮ ਜੇਮਸ ਦਾ ਜਨਮ ਹੋਇਆ ਸੀ।