ਜਥੇਦਾਰ ਵੱਲੋਂ ਅਕਾਲੀ ਦਲ ਨੂੰ ਦੋ ਟੁੱਕ, 7 ਮੈਂਬਰੀ ਕਮੇਟੀ ਕਾਇਮ-ਢਿੱਲ ਮੱਠ ਮਨਜ਼ੂਰ ਨਹੀਂ
ਅੰਮ੍ਰਿਤਸਰ: 11 ਜਨਵਰੀ, ਦੇਸ਼ ਕਲਿੱਕ ਬਿਓਰੋ
ਜਥੇਦਾਰ ਸ੍ਰੀ ਅਕਾਲ ਤਖਤ ਦੇ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ 7 ਮੈਂਬਰੀ ਕਮੇਟੀ ਬਾਰੇ ਸੁਣਾਇਆ ਗਿਆ ਫ਼ੈਸਲਾ ਅੱਜ ਵੀ ਸਟੈਂਡ ਕਰਦਾ ਹੈ ਅਤੇ ਜੇ ਇਹ ਨਹੀਂ ਮੰਨਿਆ ਜਾ ਰਿਹਾ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਅਕਾਲ ਤਖ਼ਤ ਦੇ ਆਦੇਸ਼ਾਂ ਨੂੰ ਲਾਗੂ ਕਰਨ ਤੋਂ ਆਨਾ ਕਾਨੀ ਕਰ ਰਿਹਾ ਹੈ। ਪਰ ਕਲ੍ਹ ਹੋਈ ਮੀਟਿੰਗ ਵਿੱਚ 7 ਮੈਂਬਰੀ ਕਮੇਟੀ ਦਾ ਕੋਈ ਜ਼ਿਕਰ ਨਾ ਆਉਣਾ ਅਤੇ ਇਸ ਕਮੇਟੀ ਨੂੰ ਕਾਰਜਸ਼ੀਲ ਨਾ ਕਰਨਾ, ਸਹੀ ਨਹੀਂ ਹੈ।ਗਿਆਨੀ ਰਘਬੀਰ ਸਿੰਘ ਨੇ ਮੁੜ ਆਖ਼ਿਆ ਕਿ ਅਕਾਲੀ ਦਲ ਨੂੰ 2 ਦਸੰਬਰ ਦੇ ਸਾਰੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਅਕਾਲੀ ਆਗੂਆਂ ਦੇ ਅਸਤੀਫੇ ਨਾ ਦੇਣ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਇਨ੍ਹਾਂ ਆਗੂਆਂ ਦੇ ਅਸਤੀਫੇ ਪਹਿਲਾਂ ਹੀ ਪ੍ਰਵਾਨ ਨਹੀਂ ਕੀਤੇ ਸਨ ਅਤੇ ਸਿਰਫ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹੀ ਰਹਿੰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਨੇਤਾਵਾਂ ਨੇ ਉਨ੍ਹਾਂ ਨੂੰ ਕੁਝ ਵਕੀਲਾਂ ਵੱਲੋਂ ਇਸ ਸੰਬੰਧੀ ਕੁਝ ਜੱਜਮੈਂਟ ਦੀਆਂ ਕਾਪੀਆਂ ਅਤੇ ਚੋਣ ਕਮਿਸ਼ਨ ਦੀ ਸਾਈਟ ਤੋਂ ਮੈਂਬਰਸ਼ਿਪ ਕੱਟਣ ਦਾ ਪ੍ਰੋਫਾਰਮਾ ਦਿੱਤਾ ਸੀ। ਉਨ੍ਹਾ ਕਿਹਾ ਕਿ ਜੰਮੂ ਅਤੇ ਕਸ਼ਮੀਰ, ਯੂ ਪੀ, ਹਰਿਆਣਾ, ਪੰਜਾਬ ਤੇ ਦਿੱਲੀ ਚ ਮੈਂਬਰ ਨਿਯੁਕਤ ਕੀਤੇ ਹਨ ਜੋ ਨਵਾਂ ਪ੍ਰਧਾਨ ਚੁਨਣ ਲਈ ਚੰਗਾ ਕਦਮ ਹੈ।