ਨਵੀਂ ਦਿੱਲੀ, 12 ਜਨਵਰੀ, ਦੇਸ਼ ਕਲਿੱਕ ਬਿਓਰੋ :
ਫਰਵਰੀ-ਮਾਰਚ ਮਹੀਨੇ ਵਿੱਚ ਹੋਣ ਵਾਲੀ ਆਈਸੀਸੀ ਚੈਂਪੀਅਨਸ਼ਿਪ ਟਰਾਫੀ (champions trophy) ਤੋਂ ਪਹਿਲਾਂ ਟੀਮ ਇੰਡੀਆ ਲਈ ਬੁਰੀ ਖਬਰ ਸਾਹਮਣੇ ਆਈ ਹੈ। ਚੈਂਪੀਅਨ ਗੇਂਦਬਾਜ ਜਸਪ੍ਰੀਤ ਬੁਮਰਾਹ (Jasprit Bumrah) ਦੇ ਸੱਟ ਲੱਗੀ ਹੋਣ ਕਾਰਨ ਟੂਰਨਾਮੈਂਟ ਦੇ ਕੁਝ ਮੈਚਾਂ ਵਿਚੋਂ ਬਾਹਰ ਹੋ ਸਕਦੇ ਹਨ। ਉਹ ਗਰੁੱਪ ਸਟੇਜ ਦੇ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਜਸਪ੍ਰੀਤ ਬੁਮਰਾਹ ਦੀ ਪਿੱਠ ਵਿੱਚ ਸੱਟ ਲੱਗੀ ਹੋਈ ਹੈ। ਬਾਰਡਰ-ਗਾਵਸਕਰ ਟਰਾਫੀ ਦੇ ਸਿਡਨੀ ਵਿਚ ਖੇਡੇ ਗਏ 5ਵੇਂ ਅਤੇ ਆਖਿਰੀ ਟੈਸਟ ਮੈਚ ਵਿਚੋਂ ਉਹ ਦੂਜੇ ਦਿਨ ਮੈਦਾਨ ਵਿਚੋਂ ਬਾਹਰ ਚਲੇ ਗਏ ਸਨ ਅਤੇ ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਗੇਂਦਬਾਜੀ ਲਈ ਨਹੀਂ ਆਏ ਸਨ।
ਖਬਰਾਂ ਮੁਤਾਬਕ ਬੁਮਰਾਹ ਜ਼ਖਮੀ ਹੈ ਅਤੇ ਆਪਣੇ ਰਿਹੈਬਿਲਿਸਟੇਸ਼ਨ ਲਈ ਐਨਸੀਏ ਨੂੰ ਰਿਪੋਰਟ ਕਰਨਗੇ, ਇਸ ਲਈ ਅਸੀਂ ਉਮੀਦ ਕਰ ਰਹੇ ਹਾਂ ਕਿ ਉਹ ਛੇਤੀ ਹੀ ਠੀਕ ਹੋ ਜਾਣਗੇ। ਜਿੱਥੋਂ ਤੱਕ ਚੈਂਪੀਅਨ ਟਰਾਫੀ ਲਈ ਉਨ੍ਹਾਂ ਦੀ ਚੋਣ ਦਾ ਸਵਾਲ ਹੈ, ਇਸ ਬਾਰੇ ਬਹੁਤ ਨਿਸ਼ਚਿਤ ਨਹੀਂ ਹੈ। ਉਨ੍ਹਾਂ ਦੀ ਫਿਟਨੇਸ ਨੂੰ ਦੇਖਦੇ ਹੋਏ ਚੋਣ ਕਰਤਾ ਹੀ ਇਸ ਬਾਰੇ ਅੰਤਿਮ ਫੈਸਲਾ ਕਰਨਗੇ। ਆਈਸੀਸੀ ਚੈਂਪੀਅਨ ਟਰਾਫੀ 2025 (ICC champions trophy 2025) ਦਾ ਆਯੋਜਨ 19 ਫਰਵਰੀ ਤੋਂ 9 ਮਾਰਚ ਤੱਕ ਪਾਕਿਸਤਾਨ ਵਿੱਚ ਹੋਵੇਗਾ।
Published on: ਜਨਵਰੀ 12, 2025 10:17 ਪੂਃ ਦੁਃ