ਬੱਲ੍ਹੋ ਵਾਲਿਆਂ ਨੇ ਧੀਆਂ ਨੂੰ ਚਾਂਦੀ ਦੇ ਕੰਗਣ ਪਾ ਕੇ ਮਨਾਇਆ ਲੋਹੜੀ ਦਾ ਤਿਉਹਾਰ
ਰਾਮਪੁਰਾ ਫੂਲ 12 ਜਨਵਰੀ : ਦੇਸ਼ ਕਲਿੱਕ ਬਿਓਰੋ
ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਨਿਵੇਕਲੇ ਕਾਰਜ ਕਰਨ ਵਾਲੀ ਗ੍ਰਾਮ ਪੰਚਾਇਤ ਬੱਲ੍ਹੋ ਦੇ ਨਾਲ ਸਾਂਝੇ ਰੂਪ ਵਿੱਚ ਮਿਲਕੇ ਨਵ-ਜੰਮੀਆਂ ਦੀ ਧੀਆਂ ਦੀ ਲੋਹੜੀ ਮਨਾਈ। ਸਮਾਗਮ ਦੀ ਪ੍ਰਧਾਨਗੀ ਅਮਰਜੀਤ ਕੌਰ ਸਰਪੰਚ ਨੇ ਕੀਤੀ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਰਦੀਪ ਸਿੰਘ ਡੀ.ਐਸ.ਪੀ. ਰਾਮਪੁਰਾ ਫੂਲ ਨੇ ਸਿਰਕਤ ਕੀਤੀ। ਡੀ.ਐਸ.ਪੀ ਪਰਦੀਪ ਸਿੰਘ ਨੇ ਨਵ-ਜੰਮੀਆਂ ਧੀਆਂ ਨੂੰ ਚਾਂਦੀ ਦੇ ਕੰਗਣ ਪਾਉਣ ਤੇ ਗਰਮ ਕੱਪੜਿਆ ਦੇ ਸੈਟ ਵੰਡਣ ਦੀ ਰਸਮ ਅਦਾ ਕੀਤੀ ।
ਡੀ.ਐਸ.ਪੀ ਪਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵ-ਜੰਮੀਆਂ ਧੀਆਂ ਦੇ ਮਾਪਿਆ ਨੂੰ ਵਧਾਈ ਦਿੰਦਾ ਹਾਂ ਤੇ ਇਹ ਸਾਡੀਆਂ ਧੀਆਂ ਵੱਡੀਆਂ ਹੋ ਕੇ ਵਧੀਆ ਸਿੱਖਿਆ ਪ੍ਰਾਪਤ ਕਰਨ ਤੇ ਪਿੰਡ ਦਾ ਨਾਮ ਰੋਸ਼ਨ ਕਰਨ । ਹੁਣ ਧੀਆਂ ਕਿਸੇ ਗੱਲੋਂ ਘੱਟ ਨਹੀ, ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ । ਉਨਾਂ ਪੰਚਾਇਤ ਤੇ ਸੰਸਥਾਂ ਦੇ ਕਾਰਜਾਂ ਦੀ ਸਲਾਘਾ ਕਰਦਿਆ ਕਿਹਾ ਕਿ ਸੰਸਥਾਂ ਦੇ ਨੇਕ ਭਲਾਈ ਦੇ ਕਾਰਜ ਦੀ ਹਰ ਕੋਈ ਦਾਦ ਦੇ ਰਿਹਾ ਹੈ। ਸਾਨੂੰ ਸਾਰਿਆ ਨੂੰ ਪਿੰਡ ਦੇ ਭਲੇ ਲਈ ਯਤਨ ਕਰਨੇ ਚਾਹੀਦੇ ਹਨ ।
ਉੱਘੇ ਕਥਾ ਵਾਚਕ ਬਾਬਾ ਗੁਰਪ੍ਰੀਤ ਸਿੰਘ ਬੱਲ੍ਹੋ ਨੇ ਸੰਬੋੱਧਨ ਕਰਦਿਆ ਕਿਹਾ ਕਿ ਧੀਆਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਮਾਣ ਬਖਸਿਆ ਹੈ । ਧੀਆਂ ਨੇ ਤਾਂ ਵੱਡੇ ਵੱਡੇ ਰਿਕਾਰਡ ਪੈਦਾ ਕਰਕੇ ਹਰ ਖੇਤਰ ਵਿੱਚ ਮੁੰਡਿਆਂ ਨੂੰ ਪਛਾੜਿਆਂ ਹੈ, ਭਾਵੇ ਉਹ ਪੜਾਈ ਜਾਂ ਖੇਡਾਂ ਦਾ ਖੇਤਰ ਹੋਵੇ । ਸੰਸਥਾਂ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਧੀਆਂ ਲਈ ਸੰਸਥਾਂ ਵੱਲੋ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਤੇ ਲੋਹੜੀ ਦੇ ਤਿਉਹਾਰ ਦੀ ਮੁਬਾਰਕਵਾਦ ਦਿੱਤੀ ।
ਸਮਾਗਮ ਦੌਰਾਨ 23 ਨਵ-ਜੰਮੀਆਂ ਬੱਚੀਆਂ ਨੂੰ ਚਾਂਦੀ ਦੇ ਕੰਗਣ ਤੇ ਗਰਮ ਕੱਪੜੇ ਵੰਡੇ ਗਏ ਅਤੇ ਬੱਚਿਆਂ ਦਾ ਸਮੇ ਸਿਰ ਟੀਕਾਕਰਨ ਕਰਵਾਉਣ ਵਾਲੇ ਮਾਪਿਆਂ ਦਾ ਹਸਪਤਾਲ ਦੇ ਸਟਾਫ ਵੱਲੋਂ ਵਿਸੇਸ ਸਨਮਾਨ ਕੀਤਾ ਗਿਆ । ਅਧਿਆਪਕ ਗੁਰਜੀਤ ਕੌਰ ਨੇ ਧੀਆਂ ਦੀ ਕਵਿਤਾਂ ਗਾ ਕੇ ਵਾਹ ਵਾਹ ਖੱਟੀ । ਇਸ ਮੌਕੇ ਡਾਕਟਰ ਨਵਸਿਮਰਨ ਸਿੰਘ ਸੀ ਐਚ ੳ ਹਰਵਿੰਦਰ ਕੌਰ ਏ ਐਨ ਐਮ ਮਨਿੰਦਰ ਕੌਰ ਸੁਖਪਾਲ ਕੌਰ ਆਂਗਣਵਾੜੀ ਵਰਕਰ, ਸਿਲਾਈ ਟੀਚਰ ਕੁਲਜੀਤ ਕੌਰ, ਕਰਮਜੀਤ ਸਿੰਘ ਪ੍ਰਧਾਨ, ਰਾਜਵਿੰਦਰ ਕੌਰ ਲਾਇਬਰੇਰੀਅਨ, ਰਸਪ੍ਰੀਤ ਸਿੰਘ ਕੰਪਿਊਟਰ ਟੀਚਰ, ਪੰਚ ਕਰਮਜੀਤ ਸਿੰਘ, ਰਾਮ ਸਿੰਘ, ਹਾਕਮ ਸਿੰਘ, ਹਰਬੰਸ ਸਿੰਘ, ਜਗਸੀਰ ਸਿੰਘ, ਰਾਜਵੀਰ ਕੌਰ, ਹਰਵਿੰਦਰ ਸਿੰਘ ਰਣਜੀਤ ਕੌਰ, ਪਰਮਜੀਤ ਕੌਰ, ਅਵਤਾਰ ਸਿੰਘ ਨੰਬਰਦਾਰ , ਕੇਵਲ ਸਿੰਘ ਪ੍ਰਧਾਨ ਅਤੇ ਪਰਮਜੀਤ ਭੁੱਲਰ ਹਾਜਰ ਸਨ ।