ਪੌੜੀ, 12 ਜਨਵਰੀ, ਦੇਸ਼ ਕਲਿੱਕ ਬਿਓਰੋ :
ਉਤਰਾਖੰਡ ਵਿੱਚ ਇਕ ਬੱਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਜ਼ਖਮੀ ਹੋ ਗਏ। ਪੌੜੀ ਸ਼ਹਿਰ ਸ਼ਹਿਰ ਤੋਂ ਕੇਂਦਰੀ ਵਿਦਿਆਲਿਆ ਨੂੰ ਜਾਣ ਵਾਲੇ ਮੋਟਰ ਮਾਰਗ ਉਤੇ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਬੱਸ ਕੰਟਰੋਲ ਤੋਂ ਬਾਹਰ ਗਈ ਤੇ ਖੱਡ ਵਿੱਚ ਡਿੱਗ ਗਈ। ਜਾਣਕਾਰੀ ਮੁਤਾਬਕ ਮਿੰਨੀ ਬੱਸ UK12PB0177 ਜੋ ਪੌੜੀ ਬੱਸ ਅੱਡੇ ਤੋਂ ਕੇਂਦਰੀ ਵਿਦਿਆਲਿਆ ਹੁੰਦੇ ਹੋਏ ਸ੍ਰੀਨਗਰ ਦੇ ਕਰੀਬ 3 ਵਜੇ ਨਿਕਲੀ ਸੀ, ਉਥੇ, ਤਹਿਸੀਲ ਪੌੜੀ ਦੇ ਕੋਠਾਰ ਬੈਂਡ ਦੇ ਨੇੜੇ 4 ਵਜੇ ਆਸਪਾਸ ਬੱਸ ਦੁਰਘਟਨਾ ਦਾ ਸ਼ਿਕਾਰ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਕਰੀਬ 20 ਲੋਕ ਸਵਾਰ ਸਨ। ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਹੋਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਜ਼ਿਲ੍ਹਾ ਹਸਪਤਾਲ ਪੌੜੀ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਜ਼ਖਮੀਆਂ ਨੂੰ ਸ੍ਰੀਨਗਰ ਭੇਜ ਦਿੱਤਾ।