ਸ਼ਰਮਨਾਕ ਘਟਨਾ: ਸਕੂਲ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਕਮੀਜ਼ਾਂ ਉਤਰਵਾ ਕੇ ਘਰ ਭੇਜਿਆ
ਨਵੀਂ ਦਿੱਲੀ: 12 ਜਨਵਰੀ, ਦੇਸ਼ ਕਲਿੱਕ ਬਿਓਰੋ
ਇੱਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਨੇ ਅਜਿਹਾ ਸ਼ਰਮਨਾਕ ਕਾਰਾ ਕੀਤਾ ਹੈ ਜਿਸ ਨਾਲ ਸਾਰਿਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਘਟਨਾ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ‘ਤੇ 10ਵੀਂ ਜਮਾਤ ਦੀਆਂ 80 ਵਿਦਿਆਰਥਣਾਂ ਦੀਆਂ ਕਮੀਜ਼ਾਂ ਉੱਤੇ ਸੰਦੇਸ਼ ਲਿਖਣ ‘ਤੇ ਉਨ੍ਹਾਂ ਦੀਆਂ ਕਮੀਜ਼ਾਂ ਉਤਾਰਨ ਦਾ ਆਦੇਸ਼ ਦੇਣ ਦਾ ਦੋਸ਼ ਹੈ, ਜਿਸ ਨਾਲ ਪ੍ਰਸ਼ਾਸਨ ਨੂੰ ਜਾਂਚ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਕੁੜੀਆਂ ਨੂੰ ਕਥਿਤ ਤੌਰ ‘ਤੇ ਬਿਨਾਂ ਕਮੀਜ਼ਾਂ ਦੇ ਆਪਣੇ ਬਲੇਜ਼ਰ ਵਿੱਚ ਘਰ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਸੀ। ਇਹ ਘਟਨਾ ਸ਼ੁੱਕਰਵਾਰ ਨੂੰ ਜੋਰਾਪੋਖਰ ਥਾਣਾ ਖੇਤਰ ਦੇ ਅਧੀਨ ਦਿਗਵਾਡੀਹ ਦੇ ਇੱਕ ਵੱਕਾਰੀ ਸਕੂਲ ਵਿੱਚ ਵਾਪਰੀ। ਮਾਪਿਆਂ ਨੇ ਡੀਸੀ ਨੂੰ ਸ਼ਿਕਾਇਤ ਕੀਤੀ ਕਿ 10ਵੀਂ ਜਮਾਤ ਦੇ ਵਿਦਿਆਰਥੀ ਇਮਤਿਹਾਨ ਦੇਣ ਤੋਂ ਬਾਅਦ ਇੱਕ-ਦੂਜੇ ਦੀਆਂ ਕਮੀਜ਼ਾਂ ‘ਤੇ ਸੰਦੇਸ਼ ਲਿਖ ਕੇ ‘ਕਲਮ ਦਿਵਸ’ ਮਨਾ ਰਹੇ ਸਨ।
ਪ੍ਰਿੰਸੀਪਲ ਨੇ ਉਨ੍ਹਾਂ ਦੇ ਇਸ ਪ੍ਰੋਗਰਾਮ’ਤੇ ਇਤਰਾਜ਼ ਜਤਾਇਆ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਕਮੀਜ਼ਾਂ ਉਤਾਰਨ ਲਈ ਕਿਹਾ, ਭਾਵੇਂ ਵਿਦਿਆਰਥੀਆਂ ਨੇ ਪਿੰਸੀਪਲ ਤੋਂ ਮੁਆਫੀ ਮੰਗ ਲਈ ਸੀ। ਮਾਪਿਆਂ ਨੇ ਡੀਸੀ ਨੂੰ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਕਮੀਜ਼ਾਂ ਦੇ ਬਲੇਜ਼ਰ ਵਿੱਚ ਘਰ ਵਾਪਸ ਭੇਜ ਦਿੱਤਾ ਗਿਆ ਸੀ।
ਲੜਕੀਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਦੇ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਅਤੇ ਪ੍ਰਸ਼ਾਸ਼ਨ ਨੇ ਕੁਝ ਪੀੜਤ ਲੜਕੀਆਂ ਨਾਲ ਵੀ ਗੱਲ ਕੀਤੀ ਹੈ। ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵਿੱਚ ਉਪ ਮੰਡਲ ਮੈਜਿਸਟ੍ਰੇਟ, ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਅਤੇ ਉਪ ਮੰਡਲ ਪੁਲਿਸ ਅਫ਼ਸਰ ਸ਼ਾਮਲ ਹਨ।ਡੀਸੀ ਨੇ ਕਿਹਾ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਉੱਥੋਂ ਦੀ ਵਿਧਾਇਕ ਵੀ ਮਾਪਿਆਂ ਦੇ ਨਾਲ ਡੀਸੀ ਦਫ਼ਤਰ ਪਹੁੰਚੀ ਜਦੋਂ ਉਨ੍ਹਾਂ ਨੇ ਪ੍ਰਿੰਸੀਪਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।